ਵੀਰਵਾਰ ਨੂੰ ਆਕਲੈਂਡ ਵਿੱਚ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਏਸ਼ੀਅਨ ਸੁਪਰਮਾਰਕੀਟ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਸੁਪਰ ਸਿਟੀ ਦੇ ਉੱਤਰ-ਪੱਛਮ ਵਿੱਚ, ਵੈਸਟਗੇਟ ਵਿੱਚ ਫੂਡੀ ਵੱਲ ਜਾਣ ਵਾਲੀਆਂ ਸੜਕਾਂ, ਸਵੇਰੇ 8.30 ਵਜੇ ਖੁੱਲਣ ਤੋਂ ਪਹਿਲਾਂ ਹੀ ਸੈਲਾਨੀਆਂ ਨਾਲ ਭਰੀਆਂ ਹੋਈਆਂ ਸਨ, ਇਸ ਦੌਰਾਨ 200 ਤੋਂ ਵੱਧ ਪਾਰਕਿੰਗ ਥਾਵਾਂ ਵਿੱਚ ਇੱਕਾ ਦੁੱਕਾ ਥਾਵਾਂ ਹੀ ਖਾਲੀ ਬਚੀਆਂ ਸਨ। ਮੈਨੇਜਿੰਗ ਡਾਇਰੈਕਟਰ ਤਾਓ ਸ਼ੀ ਨੇ ਕਿਹਾ ਕਿ ਥੋਕ ਸੁਪਰਮਾਰਕੀਟ ਕੋਸਟਕੋ ਦੇ ਨੇੜੇ ਸਥਿਤ 3800 ਵਰਗ ਮੀਟਰ ਵਿੱਚ ਫੈਲੀ ਇੱਕ ਇਨਡੋਰ ਫਲੋਰ ਸਪੇਸ ਮਾਰਕੀਟ ਹੈ। ਕਰੀਬ $20 ਮਿਲੀਅਨ ਦੀ ਲਾਗਤ ਨਾਲ ਬਣੀ ਇਹ ਮਾਰਕੀਟ 33-47 ਨਾਰਥ ਸਾਈਡ ਡਰਾਈਵ ‘ਤੇ ਸਥਿਤ ਹੈ।