ਫੁੱਟਬਾਲ ਵਿਸ਼ਵ ਕੱਪ 2022 ਦਾ ਪਹਿਲਾ ਨਾਕਆਊਟ ਮੈਚ ਸ਼ਨੀਵਾਰ ਨੂੰ ਖੇਡਿਆ ਗਿਆ ਹੈ। ਇਸ ਪ੍ਰੀ-ਕੁਆਰਟਰ ਫਾਈਨਲ ਵਿੱਚ ਅਮਰੀਕਾ ਦੀ ਟੀਮ ਨੀਦਰਲੈਂਡ ਦੇ ਸਾਹਮਣੇ ਸੀ। ਇਸ ਮੈਚ ਵਿੱਚ ਨੀਦਰਲੈਂਡ ਨੇ ਅਮਰੀਕਾ ਨੂੰ 3-1 ਨਾਲ ਹਰਾਇਆ ਹੈ। ਅਮਰੀਕਾ ਖਿਲਾਫ ਇਸ ਜਿੱਤ ਤੋਂ ਬਾਅਦ ਨੀਦਰਲੈਂਡ ਦੀ ਟੀਮ ਕੁਆਰਟਰ ਫਾਈਨਲ ‘ਚ ਪਹੁੰਚ ਗਈ ਹੈ। ਹੁਣ ਕੁਆਰਟਰ ਫਾਈਨਲ ਵਿੱਚ ਨੀਦਰਲੈਂਡ ਦਾ ਮੁਕਾਬਲਾ ਅਰਜਨਟੀਨਾ ਜਾਂ ਆਸਟਰੇਲੀਆ ਨਾਲ ਹੋਵੇਗਾ। ਇਸ ਦੇ ਨਾਲ ਹੀ ਨੀਦਰਲੈਂਡ 2014 ਫੀਫਾ ਵਿਸ਼ਵ ਕੱਪ ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਦਰਅਸਲ, ਨੀਦਰਲੈਂਡ ਦੀ ਟੀਮ ਸਾਲ 2018 ਵਿੱਚ ਕੁਆਲੀਫਾਈ ਨਹੀਂ ਕਰ ਸਕੀ ਸੀ।
ਦੂਜੇ ਪਾਸੇ ਇਸ ਮੈਚ ਦੀ ਗੱਲ ਕਰੀਏ ਤਾਂ ਨੀਦਰਲੈਂਡ ਨੇ ਅਮਰੀਕਾ ਨੂੰ 3-1 ਨਾਲ ਹਰਾਇਆ। ਇਸ ਜਿੱਤ ਨਾਲ ਨੀਦਰਲੈਂਡ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਜਦਕਿ ਅਮਰੀਕਾ ਦਾ ਕੁਆਰਟਰ ਫਾਈਨਲ ਤੱਕ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕੀ ਟੀਮ ਫੀਫਾ ਵਿਸ਼ਵ ਕੱਪ 2002 ਵਿੱਚ ਆਖਰੀ-8 ਵਿੱਚ ਪਹੁੰਚੀ ਸੀ।