ਨੀਦਰਲੈਂਡ ਦੀ ਇੱਕ ਬੇਕਰੀ ਵਿੱਚ, ਇੱਕ ਔਰਤ ਨੇ ਇੱਕ ਚੋਰ ਨੂੰ ਸਫਾਈ ਵਾਲੇ ਕੱਪੜੇ ਨਾਲ ਹੀ ਭਜਾ ਦਿੱਤਾ। ਕਾਲੇ ਕੱਪੜਿਆਂ ਵਾਲੇ ਚੋਰ ਨੇ ਔਰਤ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਬਿਨਾਂ ਕਿਸੇ ਡਰ ਦੇ ਉਸ ਦਾ ਮੁਕਾਬਲਾ ਕੀਤਾ। ਇਹ ਸਾਰੀ ਘਟਨਾ ਦੁਕਾਨ ‘ਚ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ, ਜੋ ਹੁਣ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਮਹਿਲਾ ਦੇ ਹੌਂਸਲੇ ਦੀ ਤਾਰੀਫ ਕਰ ਰਹੇ ਹਨ। ਮਾਮਲਾ ਡੇਵੇਂਟਰ ਸ਼ਹਿਰ ਦਾ ਹੈ। ਜਦੋਂ ਲਤੀਫ਼ ਪੇਕਰ ਇੱਥੋਂ ਦੀ ਮੇਵਲਾਨਾ ਬੇਕਰੀ ਵਿੱਚ ਕਾਊਂਟਰ ਦੇ ਪਿੱਛੇ ਸਫਾਈ ਕਰ ਰਹੀ ਸੀ ਤਾਂ ਕਾਲੇ ਕੱਪੜਿਆਂ ਵਿੱਚ ਇੱਕ ਚੋਰ ਉਸਦੀ ਦੁਕਾਨ ਵਿੱਚ ਦਾਖਲ ਹੋ ਗਿਆ। ਚੋਰ ਸਿੱਧਾ ਕੈਸ਼ ਕਾਊਂਟਰ ‘ਤੇ ਆਇਆ ਅਤੇ ਕੈਸ਼ ਕੱਢਣ ਲੱਗਾ। ਉਸਦੇ ਹੱਥ ਵਿੱਚ ਇੱਕ ਕਾਲਾ ਬੈਗ ਅਤੇ ਇੱਕ ਵੱਡਾ ਚਾਕੂ ਸੀ।
ਚੋਰ ਨੂੰ ਦੇਖ ਕੇ ਇੱਕ ਪਲ ਲਈ ਲਤੀਫ ਉਥੋਂ ਦੂਰ ਹੋ ਗਈ ਪਰ ਅਗਲੇ ਹੀ ਪਲ ਉਹ ਅੱਗੇ ਵਧੀ ਅਤੇ ਹੱਥ ਵਿੱਚ ਫੜੇ ਸਫਾਈ ਵਾਲੇ ਕੱਪੜੇ ਨਾਲ ਚੋਰ ਨੂੰ ਕੁੱਟਣ ਲੱਗੀ। ਚੋਰ ਨੇ ਸ਼ਾਇਦ ਅਜਿਹੇ ਜਵਾਬੀ ਹਮਲੇ ਦੀ ਉਮੀਦ ਨਹੀਂ ਕੀਤੀ ਹੋਵੇਗੀ, ਇਸ ਲਈ ਉਹ ਘਬਰਾ ਗਿਆ ਅਤੇ ਆਪਣਾ ਸੰਤੁਲਨ ਗੁਆ ਬੈਠਾ। ਇੰਨੇ ਵਿੱਚ ਇੱਕ ਵਿਅਕਤੀ ਦੁਕਾਨ ਦੇ ਅੰਦਰ ਆਇਆ, ਜਿਸ ਨੂੰ ਦੇਖ ਕੇ ਚੋਰ ਦਰਵਾਜ਼ੇ ਵੱਲ ਭੱਜਿਆ। ਵਿਅਕਤੀ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਚੋਰ ਕਿਸੇ ਤਰ੍ਹਾਂ ਭੱਜਣ ‘ਚ ਕਾਮਯਾਬ ਹੋ ਗਿਆ।