Netflix ਨੇ ਨਿਊਜ਼ੀਲੈਂਡ ‘ਚ ਆਪਣੇ ਗਾਹਕਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਦਰਅਸਲ Netflix ਨੇ ਆਪਣੀਆਂ ਸੇਵਾਵਾਂ ਦੀ ਕੀਮਤ ‘ਚ ਵਾਧਾ ਕਰ ਦਿੱਤਾ ਹੈ। ਇਸ ਦੀ ਪੁਸ਼ਟੀ Netflix ਦੇ ਹੀ ਬੁਲਾਰੇ ਵੱਲੋਂ ਕੀਤੀ ਗਈ ਹੈ। ਦੱਸ ਦੇਈਏ 2021 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕੀਵੀਆਂ ਲਈ ਸਟ੍ਰੀਮਿੰਗ ਪਲੇਟਫਾਰਮ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਅੱਜ ਤੋਂ ਵਧਾਏ ਜਾਣ ਵਾਲੇ ਮੁੱਲਾਂ ਤਹਿਤ ਹੁਣ ਪਲੇਨ ਦੀ ਸ਼ੁਰੂਆਤ $14.99 ਤੋਂ ਹੋਵੇਗੀ ਜੋ ਪਹਿਲਾਂ ਮੈਂਬਰਸ਼ਿਪ ਲਈ $12 ਸੀ। ਸਟੈਂਡਰਡ ਸਬਸਕ੍ਰਿਪਸ਼ਨ ਦਾ ਮੁੱਲ $18.49 ਤੋਂ ਵਧਾਕੇ $20.99 ਕਰ ਦਿੱਤਾ ਗਿਆ ਹੈ ਤੇ ਪ੍ਰੀਮੀਅਮ ਮੈਂਬਰਸ਼ਿਪ ਦਾ ਮੁੱਲ $24.99 ਤੋਂ ਵਧਾਕੇ $27.99 ਕਰ ਦਿੱਤਾ ਗਿਆ ਹੈ। Netflix ਨੇ ਕਿਹਾ ਕਿ ਮੌਜੂਦਾ ਮੈਂਬਰਾਂ ਨੂੰ ਉਪਭੋਗਤਾ ‘ਤੇ ਨਵੀਆਂ ਕੀਮਤਾਂ ਲਾਗੂ ਹੋਣ ਤੋਂ 30 ਦਿਨ ਪਹਿਲਾਂ ਈਮੇਲ ਦੁਆਰਾ ਸੂਚਿਤ ਕੀਤਾ ਜਾਵੇਗਾ, ਮੈਂਬਰ ਦੇ ਬਿਲਿੰਗ ਚੱਕਰ ਦੇ ਅਧਾਰ ‘ਤੇ ਸਹੀ ਸਮੇਂ ਦੇ ਨਾਲ।
