ਨਿਊਜ਼ੀਲੈਂਡ ਨੇ ਇਸ ਸਾਲ ਅਗਸਤ ਵਿੱਚ ਖਤਮ ਹੋਏ ਪਿਛਲੇ 12 ਮਹੀਨਿਆਂ ਦੇ ਪੜਾਅ ਵਿੱਚ ਰਿਕਾਰਡ ਪ੍ਰਵਾਸੀਆਂ ਦਾ ਸਵਾਗਤ ਕੀਤਾ ਹੈ। Stats NZ ਦੇ ਮੁਤਾਬਿਕ ਅਸਥਾਈ ਅੰਦਾਜ਼ੇ ਨਾਲ 110,200 ਲੋਕਾਂ ਦੀ ਨੈੱਟ ਮਾਈਗ੍ਰੇਸ਼ਨ ਦੇਖਣ ਨੂੰ ਮਿਲੀ ਹੈ। ਸਟੈਟਸ ਨਿਊਜ਼ੀਲੈਂਡ ਦੇ ਤਹਿਸੀਨ ਇਸਲਾਮ ਨੇ ਕਿਹਾ, “ਅਗਸਤ 2023 ਸਾਲ ਵਿੱਚ ਸਾਲਾਨਾ ਪ੍ਰਵਾਸੀ ਆਮਦ 225,400 ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।” ਉਨ੍ਹਾਂ ਕਿਹਾ ਕਿ ਗੈਰ-NZ ਨਾਗਰਿਕਾਂ ਦੀ ਪ੍ਰਵਾਸੀ ਆਮਦ 199,500 ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 300% ਵੱਧ ਹੈ। ਉੱਥੇ ਹੀ ਨਿਊਜੀਲੈਂਡ ਛੱਡਕੇ ਜਾਣ ਵਾਲਿਆਂ ਦੀ ਗਿਣਤੀ 115,100 ਦੱਸੀ ਗਈ ਹੈ।