ਨਿਊਜ਼ੀਲੈਂਡ ਨਾਲੋਂ ਲਗਾਤਾਰ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ, ਆਏ ਸਾਲ ਵੱਡੀ ਗਿਣਤੀ ‘ਚ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਤਾਜ਼ਾ ਅੰਕੜੇ ਵੀ ਹੈਰਾਨੀਜਨਕ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਦੇਸ਼ ਛੱਡਣ ਵਾਲੇ ਲਗਭਗ 40 ਫੀਸਦੀ ਕੀਵੀ ਅਜਿਹੇ ਸਨ ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਸੀ, ਨਵੇਂ ਮਾਈਗ੍ਰੇਸ਼ਨ ਡੇਟਾ ਤੋਂ ਪਤਾ ਚੱਲਦਾ ਹੈ ਕਿ ਸਾਲ 2024 ਕੈਲੇਂਡਰ ਈਯਰ ਦੌਰਾਨ ਦੇਸ਼ ਦੇ ਰਿਹਾਇਸ਼ੀਆਂ ਵੱਲੋਂ ਨਿਊਜ਼ੀਲੈਂਡ ਛੱਡੇ ਜਾਣ ਵਾਲੀ ਗਿਣਤੀ ਹੁਣ ਤੱਕ ਕਿਸੇ ਵੀ ਕੈਲੇਂਡਰ ਈਯਰ ‘ਚ ਸਭ ਤੋਂ ਜਿਆਦਾ ਦੱਸੀ ਜਾ ਰਹੀ ਹੈ। ਸਟੈਟਸ NZ ਨੇ ਅੱਜ ਪਹਿਲਾਂ 2024 ਕੈਲੰਡਰ ਸਾਲ ਲਈ ਆਰਜ਼ੀ ਡੇਟਾ ਜਾਰੀ ਕੀਤਾ, ਜਿਸ ਵਿੱਚ ਦਿਖਾਇਆ ਗਿਆ ਹੈ ਕਿ 72,000 ਨਾਗਰਿਕਾਂ ਨੇ ਦੇਸ਼ ਛੱਡ ਦਿੱਤਾ ਸੀ ਜਦਕਿ ਨਿਊਜ਼ੀਲੈਂਡ ਆਉਣ ਵਾਲਾ ਦੀ ਗਿਣਤੀ 24,900 ਰਹੀ। ਇਸ ਲਈ ਆਰਜ਼ੀ ਅੰਕੜਿਆਂ ਦੇ ਅਨੁਸਾਰ, ਪਿਛਲੇ ਸਾਲ 47,100 ਨਿਊਜ਼ੀਲੈਂਡ ਨਾਗਰਿਕਾਂ ਦਾ ਪ੍ਰਵਾਸ ਨੁਕਸਾਨ ਹੋਇਆ ਸੀ। ਜਦਕਿ 2023 ਵਿੱਚ ਇਹ 43,300 ਸੀ।
