ਪਿਛਲੇ ਕੁਝ ਦਹਾਕਿਆਂ ਤੋਂ ਪਲਾਸਟਿਕ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਕਾਰਨ ਮਿੱਟੀ ਤੇ ਪਾਣੀ ਦਾ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ‘ਤੇ ਪਲਾਸਟਿਕ ਨੂੰ ਸਾੜਨ ਨਾਲ ਹਵਾ ਪ੍ਰਦੂਸ਼ਣ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਅਜੋਕੇ ਸਮੇਂ ਵਿੱਚ, ਮਿੱਠੇ ਅਤੇ ਖਾਰੇ ਪਾਣੀ ਵਿੱਚ ਮੌਜੂਦ ਜਲ ਜੀਵ ਪਲਾਸਟਿਕ ਦੇ ਰਸਾਇਣਾਂ ਦੇ ਮਾੜੇ ਪ੍ਰਭਾਵ ਦਿਖਾਉਣ ਲੱਗ ਪਏ ਹਨ। ਵਿਗਿਆਨੀਆਂ ਨੇ ਵੀ ਪਲਾਸਟਿਕ ਪ੍ਰਦੂਸ਼ਣ ਨੂੰ ਜਲਵਾਯੂ ਪਰਿਵਰਤਨ ਵਰਗੀਆਂ ਗਲੋਬਲ ਚੁਣੌਤੀਆਂ ਦਾ ਵੱਡਾ ਕਾਰਨ ਮੰਨਿਆ ਹੈ।
ਉੱਥੇ ਹੀ ਹੁਣ ਨੈਲਸਨ ‘ਚ ਸਾਫਟ ਪਲਾਸਟਿਕ ਪੈਕੇਜਿੰਗ ਆਈਟਮਾਂ ਨੂੰ ਵੱਡੀ ਤਾਦਾਤ ਵਿੱਚ ਰੀਸਾਈਕਲ ਕਰਨ ਲਈ ਵਿਸ਼ੇਸ਼ ਟ੍ਰਾਇਲ ਦੀ ਸ਼ੁਰੂਆਤ ਸ਼ੁਰੂ ਹੋ ਗਈ ਹੈ, ਇਸ ਵਿਸ਼ੇਸ਼ ਟ੍ਰਾਇਲ ਦੌਰਾਨ 1000 ਤੋਂ ਵਧੇਰੇ ਘਰ ਹਿੱਸਾ ਲੈ ਰਹੇ ਹਨ। ਕਾਉਂਸਲ ਦਾ ਮਕਸਦ ਵਧੇਰੇ ਮਾਤਰਾ ‘ਚ ਸਾਫਟ ਪਲਾਸਟਿਕ ਪੈਕੇਜਿੰਗ ਮਟੀਰੀਅਲ ਨੂੰ ਇੱਕਠਾ ਕਰਨਾ ਹੈ ਤਾਂ ਜੋ ਵਧੇਰੇ ਮਾਤਰਾ ਵਿੱਚ ਪਲਾਸਟਿਕ ਰੀਸਾਈਕਲ ਹੋ ਸਕੇ। ਜ਼ਿਕਰਯੋਗ ਹੈ ਕਿ ਜੇਕਰ ਇਹ ਟ੍ਰਾਇਲ ਕਾਮਯਾਬ ਹੋਇਆ ਤਾਂ ਪੂਰੇ ਦੇਸ਼ ‘ਚ ਇਹ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ।