ਆਕਲੈਂਡ ‘ਚ ਬੀਤੀ ਰਾਤ ਇੱਕ ਔਰਤ ਨੂੰ ਉਸਦੇ ਹੀ ਘਰ ਤੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਹਿਮ ਗੱਲ ਰਹਿ ਹੈ ਕਿ ਇਸ ਦੌਰਾਨ ਗੁਆਂਢੀਆਂ ਨੇ ਗੋਲੀਆਂ ਦੀ ਅਵਾਜ਼ ਸੁਣਨ ਦਾ ਵੀ ਖੁਲਾਸਾ ਕੀਤਾ ਹੈ। ਗੁਆਂਢੀਆਂ ਨੇ ਕਿਹਾ ਕਿ ਇਸ ਦੌਰਾਨ ਕਾਫੀ ਹੰਗਾਮਾ ਹੋਇਆ ਸੀ। ਉੱਥੇ ਹੀ ਪੁਲਿਸ ਦੇ ਵੱਲੋਂ ਅਗਵਾ ਕਰਨ ਵਾਲੇ ਤਿੰਨ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਡਿਟੈਕਟਿਵ ਇੰਸਪੈਕਟਰ ਕੈਲਮ ਮੈਕਨੀਲ ਨੇ ਕਿਹਾ ਕਿ ਪੀੜਤ ਨੂੰ ਜ਼ਬਰਦਸਤੀ ਕਾਰ ‘ਚ ਬਿਠਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 7.30 ਵਜੇ ਬੀਚ ਹੈਵਨ ਬੁਲਾਇਆ ਗਿਆ, ਜਦੋਂ ਤਿੰਨ ਲੋਕ ਸਨੀਹੇਵਨ ਐਵੇਨਿਊ ‘ਚ ਇੱਕ ਘਰ ‘ਚ ਦਾਖਲ ਹੋਏ ਸੀ। ਇਸ ਮਗਰੋਂ ਔਰਤ Mackay Dr ਪਤੇ ਤੋਂ ਜ਼ਖਮੀ ਹਾਲਤ ‘ਚ ਮਿਲੀ ਸੀ ਜਿੱਥੋਂ ਉਸਨੂੰ ਤੁਰੰਤ ਇਲਾਜ਼ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।
![neighbours heard gunshots](https://www.sadeaalaradio.co.nz/wp-content/uploads/2024/04/WhatsApp-Image-2024-04-03-at-8.34.00-AM-950x534.jpeg)