ਭਾਰਤੀ ਦਿੱਗਜ ਖਿਡਾਰੀ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਇੱਕ ਵਾਰ ਫਿਰ ਸੋਨ ਤਮਗਾ ਜਿੱਤਿਆ ਹੈ। ਇਸ ਤਰ੍ਹਾਂ ਭਾਰਤ ਦੇ ਮੈਡਲਾਂ ਦੀ ਗਿਣਤੀ 78 ਹੋ ਗਈ ਹੈ। ਇਸ ਦੇ ਨਾਲ ਹੀ ਭਾਰਤ ਲਈ ਇਹ 17ਵਾਂ ਸੋਨ ਤਗਮਾ ਹੈ। ਦਰਅਸਲ, ਜੇਨਾ ਕਿਸ਼ੋਰ ਨੇ ਨੀਰਜ ਚੋਪੜਾ ਨੂੰ ਸਖ਼ਤ ਟੱਕਰ ਦਿੱਤੀ ਸੀ। ਇੱਕ ਸਮੇਂ ਨੀਰਜ ਚੋਪੜਾ ਜੇਨਾ ਕਿਸ਼ੋਰ ਤੋਂ ਪਿੱਛੇ ਚੱਲ ਰਹੇ ਸਨ ਪਰ ਇਸ ਤੋਂ ਬਾਅਦ ਨੀਰਜ ਚੋਪੜਾ ਨੇ ਸ਼ਾਨਦਾਰ ਵਾਪਸੀ ਕੀਤੀ। ਖਾਸ ਤੌਰ ‘ਤੇ ਨੀਰਜ ਚੋਪੜਾ ਨੇ ਆਪਣੀ ਚੌਥੀ ਕੋਸ਼ਿਸ਼ ‘ਚ 88.88 ਮੀਟਰ ਥ੍ਰੋਅ ਕੀਤਾ। ਜੇਨਾ ਕਿਸ਼ੋਰ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ ਹੈ। ਇਸ ਤਰ੍ਹਾਂ ਜੈਵਲਿਨ ਥਰੋਅ ਦੇ ਸੋਨ ਅਤੇ ਚਾਂਦੀ ਦੇ ਦੋਵੇਂ ਤਗਮੇ ਭਾਰਤ ਦੇ ਹਿੱਸੇ ਆਏ।