[gtranslate]

Tokyo Olympics : ਭਾਰਤ ਨੇ ਪਹਿਲੀ ਵਾਰ ਅਥਲੈਟਿਕਸ ‘ਚ ਜਿੱਤਿਆ ਗੋਲਡ ਮੈਡਲ, ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਰਚਿਆ ਇਤਿਹਾਸ

neeraj chopra creates history

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਦੇ 16 ਵੇਂ ਦਿਨ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ ਹੈ। ਨੀਰਜ ਦਾ ਸਰਬੋਤਮ ਥ੍ਰੋਅ 87.58 ਮੀਟਰ ਰਿਹਾ ਹੈ। ਭਾਰਤ ਨੇ ਓਲੰਪਿਕਸ ਦੇ ਵਿਅਕਤੀਗਤ ਈਵੈਂਟ ਵਿੱਚ 13 ਸਾਲਾਂ ਬਾਅਦ ਆਪਣਾ ਦੂਜਾ ਸੋਨ ਤਮਗਾ ਹਾਸਿਲ ਕੀਤਾ ਹੈ। ਅਨੁਭਵੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਦੇ ਬੀਜਿੰਗ ਓਲੰਪਿਕਸ ਵਿੱਚ ਪਹਿਲੀ ਵਾਰ ਸੋਨ ਤਗਮਾ ਜਿੱਤਣ ਦੀ ਪ੍ਰਾਪਤੀ ਹਾਸਿਲ ਕੀਤੀ ਸੀ।

ਫਾਈਨਲ ਵਿੱਚ ਸ਼ਾਮਿਲ ਸਾਰੇ 12 ਅਥਲੀਟਾਂ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਭਾਰਤ ਦੇ ਨੀਰਜ ਚੋਪੜਾ ਚੋਟੀ ‘ਤੇ ਰਹੇ ਸੀ। ਉਸ ਦਾ ਥ੍ਰੋ 87.03 ਮੀਟਰ ਸੀ। ਨੀਰਜ ਨੇ ਜੂਲੀਅਨ ਵੇਬਰ ਅਤੇ ਜਰਮਨੀ ਦੇ ਜੋਹਾਨਸ ਵੈਟਰ ਵਰਗੇ ਦਿੱਗਜਾਂ ਨੂੰ ਵੀ ਪਛਾੜ ਦਿੱਤਾ ਹੈ। ਜੂਲੀਅਨ ਵੇਬਰ ਨੇ ਪਹਿਲੀ ਕੋਸ਼ਿਸ਼ ਵਿੱਚ ਜੈਵਲਿਨ ਨੂੰ 85.30 ਮੀਟਰ ਦੂਰ ਸੁੱਟਿਆ, ਜਦੋਂ ਕਿ ਜੋਹਾਨਸ ਵੇਟਰ ਦਾ ਥ੍ਰੋਅ 82.52 ਮੀਟਰ ਸੀ।

ਨੀਰਜ ਚੋਪੜਾ ਨੇ ਦੂਜੀ ਕੋਸ਼ਿਸ਼ ਵਿੱਚ ਇੱਕ ਹੋਰ ਸ਼ਾਨਦਾਰ ਥ੍ਰੋਅ ਕੀਤਾ। ਉਸ ਨੇ ਜੈਵਲਿਨ ਨੂੰ 87.58 ਮੀਟਰ ਦੂਰ ਸੁੱਟਿਆ ਹੈ। ਤੀਜੀ ਕੋਸ਼ਿਸ਼ ਵਿੱਚ ਨੀਰਜ ਚੋਪੜਾ ਦਾ ਥ੍ਰੋ ਜ਼ਿਆਦਾ ਦੂਰ ਨਹੀਂ ਗਿਆ। ਉਹ ਜੈਵਲਿਨ ਨੂੰ ਸਿਰਫ 76.79 ਮੀਟਰ ਦੂਰ ਹੀ ਸੁੱਟ ਸਕੇ ਹਨ। ਨੀਰਜ ਦਾ ਸਰਬੋਤਮ ਥ੍ਰੋਅ 87.58 ਮੀਟਰ ਹੈ। ਫਿਲਹਾਲ ਉਹ ਪਹਿਲੇ ਸਥਾਨ ‘ਤੇ ਹੈ। ਇਸ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੁਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਜੁੜ ਗਿਆ ਹੈ। ਹੁਣ ਤੱਕ ਭਾਰਤ ਇਸ ਓਲੰਪਿਕ ਵਿੱਚ 7 ਮੈਡਲ ਜਿੱਤ ਚੁੱਕਾ ਹੈ।

Leave a Reply

Your email address will not be published. Required fields are marked *