ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਡਾਇਮੰਡ ਲੀਗ 2022 ਦਾ ਫਾਈਨਲ ਖਿਤਾਬ ਵੀ ਜਿੱਤਿਆ ਹੈ। ਉਸ ਨੇ ਫਾਈਨਲ ਵਿੱਚ 88.44 ਮੀਟਰ ਦਾ ਸਰਵੋਤਮ ਥਰੋਅ ਸੁੱਟ ਕੇ ਇਹ ਖ਼ਿਤਾਬ ਜਿੱਤਿਆ। ਇਹ ਪਹਿਲੀ ਵਾਰ ਹੈ ਜਦੋਂ ਡਾਇਮੰਡ ਲੀਗ ਦਾ ਖਿਤਾਬ ਕਿਸੇ ਭਾਰਤੀ ਖਿਡਾਰੀ ਦੇ ਨਾਂ ਹੋਇਆ ਹੈ। ਨੀਰਜ ਡਾਇਮੰਡ ਲੀਗ ਵਿੱਚ 2017 ਅਤੇ 2018 ਦੇ ਫਾਈਨਲ ਵਿੱਚ ਵੀ ਪਹੁੰਚਿਆ ਸੀ। ਉਹ ਕ੍ਰਮਵਾਰ ਸੱਤਵੇਂ ਅਤੇ ਚੌਥੇ ਸਥਾਨ ‘ਤੇ ਰਿਹਾ ਸੀ ਪਰ ਇਸ ਵਾਰ ਨੀਰਜ ਚੋਪੜਾ ਨੇ ਇਤਿਹਾਸ ਰਚਦਿਆਂ ਇਹ ਮਾਣਮੱਤਾ ਖਿਤਾਬ ਜਿੱਤ ਲਿਆ ਹੈ।
