ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਕਤਲ ਕੇਸ ਤੋਂ ਬਾਅਦ ਕਤਲ ਇੱਕ ਵਾਰ ਫਿਰ ਪੰਜਾਬ ਚ ਗੈਂਗਵਾਰ ਸ਼ੁਰੂ ਹੋ ਸਕਦੀ ਹੈ। ਵਿੱਕੀ ਗੌਂਡਰ ਅਤੇ ਦਵਿੰਦਰ ਬੰਬੀਹਾ ਗਰੁੱਪ ਤੋਂ ਬਾਅਦ, ਨੀਰਜ ਬਵਾਨਾ ਗਿਰੋਹ ਵੀ ਖੁੱਲ੍ਹ ਕੇ ਮੈਦਾਨ ‘ਚ ਆ ਗਿਆ ਹੈ। ਦੱਸ ਦੇਈਏ ਕਿ ਨੀਰਜ ਬਵਾਨਾ ਗੈਂਗ ਨੇ ਇੱਕ ਫੇਸਬੁੱਕ ਪੋਸਟ ਵਿੱਚ, ਸਿੱਧੂ ਮੂਸੇਵਾਲੇ ਦੇ ਕਤਲ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਦੋ ਦਿਨਾਂ ਦੇ ਅੰਦਰ ਮੂਸੇਵਾਲੇ ਦੀ ਹੱਤਿਆ ਦਾ ਬਦਲਾ ਲੈਣਗੇ।
ਨੀਰਜ ਬਵਾਨਾ ਨੇ ਖੁੱਲ੍ਹ ਕੇ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਉਸ ਦਾ ਭਰਾ ਸੀ ਅਤੇ ਹੁਣ ਉਹ ਦੋ ਦਿਨਾਂ ਵਿੱਚ ਉਸ ਦੇ ਕਤਲ ਦਾ ਬਦਲਾ ਲੈਣਗੇ। ਜ਼ਿਕਰਯੋਗ ਹੈ ਕਿ ਨੀਰਜ ਬਵਾਨਾ ਦਾ ਨਾਮ ਹਾਲ ਹੀ ਵਿੱਚ ਪਹਿਲਵਾਨ ਸੁਸ਼ੀਲ ਦੇ ਸੁਸ਼ੀਲ ਕੁਮਾਰ ਕੇਸ ਵਿੱਚ ਕਾਫੀ ਚਰਚਾ ਵਿੱਚ ਰਿਹਾ ਸੀ।