ਪਾਪਾਕੂਰਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੇ ਬੁੱਧਵਾਰ ਇੱਥੋਂ ਦੇ ਮਸ਼ਹੂਰ ਵੂਲਵਰਥ ਦੇ ਸਟੋਰ ਤੋਂ 2 ਵੱਖੋ-ਵੱਖ ਭੋਜਨ ਉਤਪਾਦਾਂ ‘ਚੋਂ ਸੂਈਆਂ ਮਿਲੀਆਂ ਹਨ। ਫਿਲਹਾਲ ਪੁਲਿਸ ਦੇ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਫੂਡ ਸੈਫਟੀ ਡਿਪਟੀ ਡਾਇਰੈਕਟਰ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਉਨ੍ਹਾਂ ਦੇ ਅਧਿਕਾਰੀ ਪੁਲਿਸ ਦੀ ਮੱਦਦ ਕਰ ਰਹੇ ਹਨ। ਉੱਥੇ ਹੀ ਸਬੰਧਿਤ ਭੋਜਨ ਪਦਾਰਥਾਂ ਨੂੰ ਸਟੋਰ ਵਿੱਚੋਂ ਹਟਾ ਦਿੱਤਾ ਗਿਆ ਹੈ।
