ਵਿਦੇਸ਼ਾਂ ‘ਚ ਸਮੇਂ ਸਿਰ ਇਲਾਜ਼ ਕਰਵਾਉਣਾ ਮਰੀਜਾਂ ਦੇ ਲਈ ਇੱਕ ਵੱਡੀ ਚਣੌਤੀ ਬਣਦਾ ਜਾ ਰਿਹਾ ਹੈ। ਦੁਨੀਆ ਭਰ ‘ਚ ਕਈ ਦੇਸ਼ ਇਸ ਸਮੱਸਿਆ ਦੇ ਨਾਲ ਜੂਝ ਰਹੇ ਹਨ। ਉੱਥੇ ਹੀ ਨਿਊਜ਼ੀਲੈਂਡ ‘ਚ ਵੀ ਹੁਣ ਕੁੱਝ ਅਜਿਹੇ ਹਲਾਤ ਬਣਦੇ ਜਾ ਰਹੇ ਹਨ। ਇੱਕ ਤਾਜ਼ਾ ਸਰਵੇਖਣ ‘ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਇਹ ਅੰਕੜੇ ਤੁਹਾਨੂੰ ਵੀ ਚਿੰਤਾ ‘ਚ ਪਾ ਸਕਦੇ ਹਨ। ਦਰਅਸਲ ਦਸੰਬਰ ‘ਚ ਹੋਏ ਨਿਊਜੀਲੈਂਡ ਹੈਲਥ ਸਰਵੇਅ ਦੇ ਅੰਕੜਿਆਂ ‘ਚ ਦੱਸਿਆ ਗਿਆ ਹੈ ਕਿ 1 ਮਿਲੀਅਨ ਤੋਂ ਵਧੇਰੇ ਨਿਊਜ਼ੀਲੈਂਡ ਵਾਸੀਆਂ ਨੂੰ ਇਲਾਜ਼ ਨਹੀਂ ਮਿਲਿਆ ਹੈ। ਸਰਵੇਅ ‘ਚ ਹਿੱਸਾ ਲੈਣ ਵਾਲੇ 20 ਫੀਸਦੀ ਤੋਂ ਵਧੇਰੇ ਨਿਊਜ਼ੀਲੈਂਡ ਵਾਸੀਆਂ ਨੇ ਇਸ ਖੱਜਲ-ਖੁਆਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਅਹਿਮ ਗੱਲ ਇਹ ਵੀ ਹੈ ਕਿ ਵਿਦੇਸ਼ਾ ‘ਚ ਇਲਾਜ਼ ਕਾਫ਼ੀ ਮਹਿੰਗਾ ਹੁੰਦਾ ਹੈ ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਨਿਊਜ਼ੀਲੈਂਡ ਦੇ ਨਰਸਿੰਗ ਸਟਾਫ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਵੱਡੀਂ ਗਿਣਤੀ ‘ਚ ਨਰਸਾਂ ਨੇ ਇੱਥੋਂ ਦੇ ਸਖਤ ਨਿਯਮਾਂ ਕਾਰਨ ਨਿਊਜ਼ੀਲੈਂਡ ਛੱਡ ਆਸਟ੍ਰੇਲੀਆ ਦਾ ਰੁੱਖ ਕੀਤਾ ਸੀ ਕਿਤੇ ਨਾ ਕਿਤੇ ਉਸ ਦਾ ਵੀ ਖਮਿਆਜ਼ਾ ਹੁਣ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
