ਓਟਵਾ: ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਆਗੂ ਜਗਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ 3 ਜਨਵਰੀ ਨੂੰ ਧੀ ਨੇ ਜਨਮ ਲਿਆ। ਐਨਡੀਪੀ ਆਗੂ ਜਗਮੀਤ ਸਿੰਘ ਪਹਿਲੀ ਵਾਰ ਪਿਤਾ ਬਣੇ ਹਨ। ਵੀਰਵਾਰ ਨੂੰ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਤੇ ਬੱਚੀ ਬਿਲਕੁਲ ਤੰਦਰੁਸਤ ਹਨ ਤੇ ਉਨ੍ਹਾਂ ਆਖਿਆ ਕਿ ਸਾਡਾ ਸਾਰਾ ਪਰਿਵਾਰ ਇਸ ਨਵੇਂ ਜੀਅ ਦੀ ਆਮਦ ਨਾਲ ਕਾਫੀ ਖੁਸ਼ ਹੈ। 43 ਸਾਲਾ ਜਗਮੀਤ ਸਿੰਘ ਤੇ 31 ਸਾਲ ਗੁਰਕਿਰਨ ਕੌਰ ਫਰਵਰੀ 2018 ਵਿੱਚ ਵਿਆਹ ਬੰਧਨ ਵਿੱਚ ਬੱਝੇ ਸਨ।
@gurkirankaur_ and I want to let you know that we welcomed the newest addition to our family on January 3rd, 2022.
Our powerful little baby girl is basically my birthday present for life lol.
Momma bear and baby are healthy and our hearts are filled with gratitude. pic.twitter.com/iD0VCLgKbi
— Jagmeet Singh (@theJagmeetSingh) January 6, 2022
ਆਪਣੇ ਟਵਿੱਟਰ ਅਕਾਉਂਟ ਉੱਤੇ ਖੁਸ਼ੀ ਜ਼ਾਹਿਰ ਕਰਦਿਆਂ ਜਗਮੀਤ ਨੇ ਲਿਖਿਆ ਕਿ’ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ 3 ਜਨਵਰੀ, 2022 ਨੂੰ ਆਪਣੇ ਪਰਿਵਾਰ ਵਿੱਚ ਸਭ ਤੋਂ ਨਵੇਂ ਜੋੜ ਦਾ ਸਵਾਗਤ ਕੀਤਾ ਹੈ। ਸਾਡੀ ਸ਼ਕਤੀਸ਼ਾਲੀ ਛੋਟੀ ਬੱਚੀ ਅਸਲ ਵਿੱਚ ਜ਼ਿੰਦਗੀ ਲਈ ਮੇਰੇ ਜਨਮਦਿਨ ਦਾ ਤੋਹਫ਼ਾ ਹੈ। ਮਾਂ ਅਤੇ ਬੱਚਾ ਸਿਹਤਮੰਦ ਹਨ ਅਤੇ ਸਾਡੇ ਦਿਲ ਧੰਨਵਾਦ ਨਾਲ ਭਰ ਗਏ ਹਨ।
View this post on Instagram
ਜਗਮੀਤ ਨੇ ਸਿੰਘ ਨੇ ਆਪਣੀ ਬੇਟੀ ਦੇ ਜਨਮ ਤੋਂ ਇਕ ਦਿਨ ਪਹਿਲਾਂ ਆਪਣਾ 43ਵਾਂ ਜਨਮਦਿਨ ਮਨਾਇਆ ਸੀ। ਉਹ ਇਸ ਤੋਂ ਪਹਿਲਾਂ ਪਿਤਾ ਬਣਨ ਦਾ ਉਤਸ਼ਾਹ ਜ਼ਾਹਰ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵਿੱਟਰ ਉੱਤੇ ਜਗਮੀਤ ਤੇ ਸਿੱਧੂ ਨੂੰ ਵਧਾਈਆਂ ਦਿੱਤੀਆਂ ਗਈਆਂ। ਕੰਜ਼ਰਵੇਟਿਵ ਆਗੂ ਓਟੂਲ ਵੱਲੋਂ ਵੀ ਜਗਮੀਤ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ।