ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਸਮੇਂ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਹੈ। ਉੱਥੇ ਕਾਂਗਰਸ ਦੇ CM ਫੇਸ ਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਨਵਜੋਤ ਸਿੰਘ ਸਿੱਧੂ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਬਦਲਾਅ ਲਈ ਕੁਰਸੀ ਜ਼ਰੂਰੀ ਨਹੀਂ ਹੈ। ਦ੍ਰਿਸ਼ਟੀ ਹੋਣੀ ਚਾਹੀਦੀ ਹੈ।
ਸੀਐਮ ਬਾਰੇ ਪੁੱਛੇ ਸਵਾਲ ‘ਤੇ ਸਿੱਧੂ ਨੇ ਕਿਹਾ ਕਿ ਹਾਈਕਮਾਂਡ ਦਾ ਜੋ ਵੀ ਫੈਸਲਾ ਹੋਵੇਗਾ, ਅਸੀਂ ਉਸਨੂੰ ਸਵੀਕਾਰ ਕਰਾਂਗੇ। ਆਪਣੇ ਆਖਰੀ ਸਾਹ ਤੱਕ ਕਾਂਗਰਸ ਵਿੱਚ ਹੀ ਰਹਾਂਗਾ। ਚਰਨਜੀਤ ਸਿੰਘ ਚੰਨੀ ਨੂੰ CM ਚਿਹਰੇ ਵਜੋਂ ਪੇਸ਼ ਕੀਤੇ ਜਾਣ ਸਬੰਧੀ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਜਾਤੀ ਨਾਲ ਨਹੀਂ ਸਗੋਂ ਮੁੱਦਿਆਂ ਨਾਲ ਬਦਲੇਗਾ। ਪਾਰਟੀ ਦੀ ਲਾਈਨ ਜੋ ਵੀ ਹੋਵੇਗੀ, ਉਹੀ ਸਾਡੀ ਲਾਈਨ ਹੈ। ਸਿੱਧੂ ਨੇ ਕਿਹਾ ਕਿ ਸਵਾਲ ਇਹ ਹੈ ਕਿ ਕੌਣ ਬਦਲੇਗਾ, ਕਿਵੇਂ ਬਦਲੇਗਾ। ਇਹ ਉਨ੍ਹਾਂ ਲੋਕਾਂ ਦੁਆਰਾ ਬਦਲਿਆ ਜਾਵੇਗਾ ਜੋ ਇਸ ਮਾਫੀਆ ਸਿਸਟਮ ਵਿੱਚ ਨਹੀਂ ਰਹੇ ਹਨ। ਇਹ ਧਰਮ ਦੀ ਲੜਾਈ ਹੈ। ਧਰਮ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਹੋਵੇ।