ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਕੈਪਟਨ ‘ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਤਿੰਨਾਂ ਖੇਤੀ ਕਾਨੂੰਨਾਂ ਦੇ ਨਿਰਮਾਤਾ ਕੈਪਟਨ ਅਮਰਿੰਦਰ ਸਿੰਘ ਹੀ ਹਨ। ਇਹੀ ਬੰਦਾ ਹੈ ਜਿਸ ਨੇ ਪੰਜਾਬ ਦੀ ਕਿਸਾਨੀਂ ਵਿੱਚ ਅੰਬਾਨੀ ਵਾੜੇ ਹਨ।
ਸਿੱਧੂ ਨੇ ਟਵੀਟ ਦੇ ਨਾਲ ਇੱਕ ਵੀਡੀਓ ਸਾਂਝੀ ਕਰ ਲਿਖਿਆ ਹੈ ਕਿ “3 ਕਾਲੇ ਕਨੂੰਨਾਂ ਦੇ ਨਿਰਮਾਤਾ … ਕੌਣ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ ਵਿੱਚ ਲੈ ਕੇ ਆਏ … ਜਿਸਨੇ 1-2 ਵੱਡੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਕਿਰਤ ਨੂੰ ਤਬਾਹ ਕਰ ਦਿੱਤਾ !!” ਸਿੱਧੂ ਦਾ ਇਹ ਟਵੀਟ ਅਜੇ ਸਮੇਂ ਆਇਆ ਹੈ ਜਦੋ ਕੁੱਝ ਦਿਨ ਪਹਿਲਾ ਹੀ ਕੈਪਟਨ ਨੇ ਆਪਣੀ ਨਵੀ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ।
ਦੱਸ ਦੇਈਏ ਕਿ ਸਿੱਧੂ ਅਤੇ ਕੈਪਟਨ ਵਿਚਕਾਰ ਲੰਮੇ ਸਮੇਂ ਤੋਂ ਤਲਖੀ ਬਰਕਰਾਰ ਹੈ। ਕੈਪਟਨ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਵੀ ਸਿੱਧੂ ਅਤੇ ਕੈਪਟਨ ਵਿਚਕਾਰ ਸ਼ੁਰੂ ਹੋਇਆ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ।