ਪੰਜਾਬ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ਕੈਪਟਨ ਦੇ ਪਾਰਟੀ ਛੱਡਣ ਅਤੇ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਵੀ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਦਰਅਸਲ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਸ਼ੁੱਕਰਵਾਰ ਨੂੰ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ‘ਤੇ ਤੰਜ ਕੱਸਿਆ ਹੈ।
बुत हम को कहे काफ़िर, अल्लाह की मर्जी है
सूरज में लगे धब्बा, फ़ितरत के करिश्में हैं I
……….
बरकत जो नहीं होती, नीयत की खराबी है। pic.twitter.com/pzdVQeB9wA— Sunil Jakhar (@sunilkjakhar) November 26, 2021
ਜਾਖੜ ਨੇ ਇੱਕ ਟਵੀਟ ਕਰ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਟਵੀਟ ‘ਚ ਲਿਖਿਆ ਕਿ, “ਬੁੱਤ ਸਾਨੂੰ ਕਹੇ ਕਾਫ਼ਿਰ ਇਹ ਅੱਲ੍ਹਾ ਦੀ ਮਰਜ਼ੀ ਹੈ। ਸੂਰਜ ‘ਚ ਲੱਗੇ ਧੱਬਾ ਇਹ ਕੁਦਰਤ ਦਾ ਕਰਿਸ਼ਮਾ ਹੈ। ਬਰਕਤ ਜੋ ਨਹੀਂ ਹੁੰਦੀ। ਇਹ ਨੀਯਤ ਦੀ ਖਰਾਬੀ ਹੈ।” ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਕਹਿ ਰਹੇ ਹਨ ਕਿ ਜੋ ਪਹਿਲੇ ਪ੍ਰਧਾਨ ਸੀ ਕਿ ਉਨ੍ਹਾਂ ਨੇ ਕਦੇ ਅਜਿਹੀ ਆਵਾਜ਼ ਉਠਾਈ ਸੀ।