ਮੰਗਲਵਾਰ ਨੂੰ ਪੰਜਾਬ ਦੀ ਸਿਆਸਤ ਵਿੱਚ ਵੱਡਾ ਮੋੜ ਦੇਖਣ ਨੂੰ ਮਿਲਿਆ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਵਿੱਚ ਹੀ ਰਹਿਣਗੇ। ਸਿੱਧੂ ਦੇ ਇਸ ਫੈਸਲੇ ਨੂੰ ਸਾਰਿਆਂ ਨੇ ਹੈਰਾਨੀ ਨਾਲ ਲਿਆ ਹੈ। ਸਿੱਧੂ ਦੇ ਅਸਤੀਫੇ ਦੀ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਅਰਚਨਾ ਪੂਰਨ ਸਿੰਘ ਟਵਿੱਟਰ ‘ਤੇ ਟ੍ਰੈਂਡ ਕਰ ਰਹੀ ਹੈ। ਲੋਕ ਸਿੱਧੂ ਦਾ ਅਸਤੀਫਾ ਉਨ੍ਹਾਂ ਦੀ ਨੌਕਰੀ ਖਤਰਾ ਦੱਸ ਰਹੇ ਹਨ। ਟਵਿੱਟਰ ‘ਤੇ ਕਈ ਮੀਮਸ ਵਾਇਰਲ ਹੋ ਰਹੇ ਹਨ।
ਕਿਉਂਕਿ ਪਹਿਲਾ ਨਵਜੋਤ ਸਿੱਧੂ ਦਿ ਕਪਿਲ ਸ਼ਰਮਾ ਵਿੱਚ ਮਹਿਮਾਨ ਜੱਜ ਸਨ। ਪਰ ਕੁੱਝ ਕਾਰਨਾਂ ਦੇ ਕਾਰਨ ਸਿੱਧੂ ਨੂੰ ਕਪਿਲ ਸ਼ਰਮਾ ਦਾ ਸ਼ੋਅ ਛੱਡਣਾ ਪਿਆ ਸੀ। ਇਸ ਤੋਂ ਬਾਅਦ ਸ਼ੋਅ ਵਿੱਚ ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੂੰ ਲਿਆ ਗਿਆ ਸੀ।
ਸੋਸ਼ਲ ਮੀਡੀਆ ‘ਤੇ ਸਿੱਧੂ ‘ਤੇ ਤੰਜ ਕਸਦਿਆਂ ਜਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅਰਚਨਾ ਦੀ ਫੋਟੋ ਦੀ ਵਰਤੋਂ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਸਿੱਧੂ ਕਪਿਲ ਦੇ ਸ਼ੋਅ ਵਿੱਚ ਵਾਪਸੀ ਕਰਨਗੇ ਅਤੇ ਅਰਚਨਾ ਨੂੰ ਘਰ ਜਾਣਾ ਪਵੇਗਾ।