ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬੱਚਿਆਂ ਹੱਥ ਆ ਚੁੱਕੀ ਹੈ ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਸਿੱਧੂ ਪਿੰਡ ਫੁਲੜਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਵਿੱਚ ਚਾਰ ਵਿਅਕਤੀਆਂ ਦੀ ਹੋਈ ਮੌਤ ਮਗਰੋਂ ਪੀੜਤਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਰਕਾਰ ਕਬਜ਼ਿਆਂ ਦੀ ਸਰਕਾਰ ਹੈ। ਇੱਥੇ ਦੋ ਬੰਦਿਆ ਨੂੰ ਦਿਨ-ਦਿਹਾੜੇ ਹਥਿਆਰਾਂ ਨਾਲ ਲੈਸ ਕਰੀਬ 50 ਬੰਦੇ ਗੋਲੀਆਂ ਮਾਰਦੇ ਹਨ। ਪੁਲਿਸ ਨਾਲ ਹੋ ਕੇ ਮਰਵਾਉਂਦੀ ਹੈ ਤੇ 24 ਘੰਟਿਆਂ ਬਾਅਦ ਵੀ ਦੋਸ਼ੀ ਕਾਬੂ ਤੋਂ ਬਾਹਰ ਹਨ। ਸਿੱਧੂ ਨੇ ਕਿਹਾ ਕਿ ਜੇ ਜਲਦੀ ਹੀ ਦੋਸ਼ੀਆ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਅਸੀਂ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਾਂਗੇ।
ਨਵਜੋਤ ਸਿੱਧੂ ਨੇ ਕਿਹਾ ਪੰਜਾਬ ਇਨ੍ਹਾਂ ਕੋਲੋਂ ਚੱਲ ਨਹੀਂ ਰਿਹਾ ਤੇ ਗੁਜਰਾਤ ਵਿੱਚ ਜਾ ਕੇ ਲੋਕਾਂ ਨਾਲ ਝੂਠ ਬੋਲ ਰਹੇ ਹਨ। ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਾਗਰਸੀ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਪੁਲਿਸ 2 ਕਿੱਲੇ ਦੂਰ ਖੜ੍ਹੀ ਦੇਖ ਰਹੀ ਸੀ। ਇਹ ਜੰਗਲ ਰਾਜ ਹੈ। ਕਾਂਗਰਸ ਦੇ ਸਮੇਂ ਕਦੀ ਇਸ ਤਰ੍ਹਾਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਕਦੀ ਵੀ ਇਹ ਨਹੀਂ ਹੋਣ ਦਵਾਂਗੇ। ਇਸ ਪਰਿਵਾਰ ਨੂੰ ਇਨਸਾਫ਼ ਦਵਾ ਕੇ ਰਹਾਂਗੇ।