[gtranslate]

ਨੈਸ਼ਨਲ ਸ਼ੂਟਿੰਗ ਚੈਂਪੀਅਨ ਕੋਨਿਕਾ ਲਾਇਕ ਨੇ ਕੀਤੀ ਖੁਦਕੁਸ਼ੀ, ਸੋਨੂੰ ਸੂਦ ਵੱਲੋਂ ਰਾਈਫਲ ਮਿਲਣ ‘ਤੇ ਹੋਈ ਸੀ ਚਰਚਾ

national shooting champion konica layak

ਝਾਰਖੰਡ ਦੇ ਧਨਬਾਦ ਦੀ ਰਹਿਣ ਵਾਲੀ ਮਹਿਲਾ ਨਿਸ਼ਾਨੇਬਾਜ਼ ਕੋਨਿਕਾ ਲਾਇਕ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਉਸ ਨੇ ਕੋਲਕਾਤਾ ਦੇ ਇੱਕ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਕੋਨਿਕਾ ਨੇ ਹੋਸਟਲ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਕੋਨਿਕਾ ਨੇ ਝਾਰਖੰਡ ਰਾਜ ਪੱਧਰ ‘ਤੇ ਚਾਰ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ ਸਨ। ਉਹ 10 ਮੀਟਰ ਏਅਰ ਰਾਈਫਲ ਵਰਗ ਵਿੱਚ ਸਟੇਟ ਚੈਂਪੀਅਨ ਸੀ। ਕੁੱਝ ਮਹੀਨੇ ਪਹਿਲਾਂ ਕੋਨਿਕਾ ਉਦੋਂ ਸੁਰਖੀਆਂ ‘ਚ ਆਈ ਸੀ ਜਦੋਂ ਉਸ ਨੇ ਅਦਾਕਾਰ ਸੋਨੂੰ ਸੂਦ ਤੋਂ ਰਾਈਫਲ ਲਈ ਮਦਦ ਮੰਗੀ ਸੀ। ਫਿਰ ਸੋਨੂੰ ਸੂਦ ਨੇ ਉਸ ਨੂੰ ਤੋਹਫੇ ਵੱਜੋਂ ਰਾਈਫਲ ਦਿੱਤੀ ਸੀ। ਇਸ ਤੋਂ ਪਹਿਲਾਂ ਉਹ ਆਪਣੇ ਕੋਚ ਰਾਜਿੰਦਰ ਸਿੰਘ ਅਤੇ ਦੋਸਤਾਂ ਦੀ ਰਾਈਫਲ ਨਾਲ ਹੀ ਅਭਿਆਸ ਕਰਦੀ ਸੀ।

ਕੋਨਿਕਾ ਪਿਛਲੇ ਚਾਰ ਮਹੀਨਿਆਂ ਵਿੱਚ ਖੁਦਕੁਸ਼ੀ ਕਰਨ ਵਾਲੀ ਚੌਥੀ ਨਿਸ਼ਾਨੇਬਾਜ਼ ਹੈ। ਕੂੱਝ ਦਿਨ ਪਹਿਲਾਂ ਪੰਜਾਬ ਦੀ 17 ਸਾਲਾ ਸ਼ੂਟਰ ਖੁਸ਼ ਸੀਰਤ ਕੌਰ ਨੇ ਵੀ ਖੁਦਕੁਸ਼ੀ ਕਰ ਲਈ ਸੀ। ਉਸ ਨੇ ਆਪਣੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ। ਖੁਸ਼ ਸੀਰਤ ਨੇ ਭਾਰਤ ਲਈ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਤੋਂ ਪਹਿਲਾਂ ਅਕਤੂਬਰ ਵਿੱਚ ਪੰਜਾਬ ਦੇ ਹੁਨਰਦੀਪ ਸਿੰਘ ਸੋਹਲ ਅਤੇ ਸਤੰਬਰ ਵਿੱਚ ਮੋਹਾਲੀ ਦੇ ਨਮਨਵੀਰ ਸਿੰਘ ਬਰਾੜ ਨੇ ਵੀ ਖੁਦਕੁਸ਼ੀ ਕਰ ਲਈ ਸੀ।

Leave a Reply

Your email address will not be published. Required fields are marked *