ਸ਼ਨੀਵਾਰ ਨੂੰ ਐਲਾਨੇ ਗਏ ਨਤੀਜਿਆਂ ‘ਚ ਨੈਸ਼ਨਲ ਪਾਰਟੀ ਨੇ ਰੁਝਾਨਾਂ ਮੁਤਾਬਿਕ ਵੱਡੀ ਜਿੱਤ ਕੀਤੀ ਹੈ। ਉੱਥੇ ਹੀ ਇਸ ਦੌਰਾਨ ਟਾਕਾਨਿਨੀ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਵਾਲੀ ਬੀਬੀ ਰੀਮਾ ਨਾਖਲੇ ਅੱਜ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਤਮਸਤਕ ਹੋਣ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਸਿੱਖ ਭਾਈਚਾਰੇ ਵੱਲੋਂ ਦਿੱਤੇ ਸਮਰਥਨ ਨੂੰ ਹਮੇਸ਼ਾ ਯਾਦ ਰੱਖਣਗੇ। ਦੱਸ ਦੇਈਏ ਰੀਮਾ ਦੇ ਨਾਲ ਕੌਸਲਰ ਡੈਨੀਅਲ ਨਿਊਮਿਨ ਵੀ ਪੁਹੰਚੇ ਹਨ।
ਉਨ੍ਹਾਂ ਦੀ ਇਸ ਫੇਰੀ ਨੂੰ ਲੈ ਕੇ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਵੀ ਪਾਈ ਗਈ ਹੈ, ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ, “ਟਾਕਾਨਿਨੀ ਤੋ ਇਲੈਕਸ਼ਨ ਜਿੱਤਣ ਤੋ ਬਾਅਦ ਨੈਸ਼ਨਲ ਪਾਰਟੀ ਦੀ ਨਵੀ ਬਣੀ ਐਮ ਪੀ ਸਭ ਤੋ ਪਹਿਲਾ ਟਾਕਾਨਿਨੀ ਗੁਰੂ ਘਰ ਮੱਥਾ ਟੇਕਣ ਅਤੇ ਭਾਈਚਾਰੇ ਦਾ ਧੰਨਵਾਦ ਕਰਨ ਲਈ ਅੱਜ ਐਤਵਾਰ ਦੇ ਦੀਵਾਨ ਚ ਪਹੁੰਚ ਰਹੇ ਹਨ। ਕੋਵਿਡ ਦਰਮਿਆਨ ਸੁਪਰੀਮ ਸਿੱਖ ਸੁਸਾਇਟੀ ਦੀ ਸੇਵਾਦਾਰ ਜਿਸਨੂੰ ਲੀਡਰ ਨੇ ਕਿਹਾ ਸੀ ਕੇ ਜੇ ਇਹ ਏਰੀਆ ਨੈਸ਼ਨਲ ਪਾਰਟੀ ਜਿੱਤਦੀ ਹੈ ਤਾ ਜਿੱਤ ਦਾ ਸਿਹਰਾ ਰੀਮਾ ਵੱਲੋਂ ਭਾਈਚਾਰੇ ਨਾਲ ਕਾਰਜਾਂ ਲਈ ਹੋਵੇਗਾ। ਰੀਮਾ ਸਿੱਖ ਹਲਕਿਆਂ ਚ ਵੱਡੀ ਸਮੂਲੀਅਤ ਰੱਖਦੀ ਹੈ । ਸਿੱਖ ਕੌਮ ਇਸ ਸਾਲ ਦਿਲਚਸਪੀ ਨਾਲ ਵੋਟਾਂ ‘ਚ ਹਿੱਸਾ ਲੈ ਰਹੀ ਸੀ । ਨਿਊਜੀਲੈਡ ਦੇ ਲੋਕਾਂ ਵੱਲੋਂ ਨੈਸ਼ਨਲ ਸਰਕਾਰ ਤੇ ਕੀਤੇ ਭਰੋਸੇ ਅਤੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਕਰਿਸਟੌਫਰ ਲਕਸਨ ਅਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ । ਸਰਕਾਰ ਹੁਣ ਕਿਸੇ ਧਿਰ ਦੀ ਨਹੀ ਬਲਕੇ ਨਿਊਜੀਲੈਡ ਦੀ ਹੈ ਸਭ ਵੱਲੋਂ ਰੱਖੀਆਂ ਆਸਾਂ ਤੇ ਖਰੀ ਉੱਤਰੇ।”