ਆਗਾਮੀ ਚੋਣਾਂ ਲਈ ਨੈਸ਼ਨਲ ਪਾਰਟੀ ਦੇ ਇੱਕ ਉਮੀਦਵਾਰ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਆਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਨੈਸ਼ਨਲ ਪਾਰਟੀ ਦੇ ਬੁਲਾਰੇ ਨੇ ਕਿਹਾ, “ਸਟੀਫਨ ਜੈਕ ਨੇ ਅੱਜ ਰਾਤ ਤਾਈਰੀ ਲਈ ਨੈਸ਼ਨਲ ਦੇ ਉਮੀਦਵਾਰ ਵਜੋਂ ਅਸਤੀਫਾ ਦੇ ਦਿੱਤਾ ਹੈ।” ਸਟੱਫ ਨੇ ਬੁੱਧਵਾਰ ਰਿਪੋਰਟ ਕੀਤੀ ਸੀ ਕਿ ਜੈਕ ਨੇ 2021 ਵਿੱਚ ਫੇਸਬੁੱਕ ‘ਤੇ ਇੱਕ ਕਵਿਤਾ ਪੋਸਟ ਕੀਤੀ ਸੀ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਅਡੋਲਫ ਹਿਟਲਰ ਨਾਲ ਤੁਲਨਾ ਕੀਤੀ ਗਈ ਸੀ। ਸਟੀਫਨ ਨੇ ਇਹ ਕਵਿਤਾ ਦੋ ਵਾਰ ਪੋਸਟ ਕੀਤੀ ਸੀ ਤੇ ਇਸਨੂੰ ਨੈਤਿਕਤਾ ਦੇ ਖਿਲਾਫ ਦੱਸਦਿਆਂ ਸਟੀਫਨ ਦੇ ਇਸ ਕਦਮ ਦੀ ਕਾਫੀ ਅਲੋਚਨਾ ਹੋਈ ਸੀ। ਹੁਣ ਤਾਇਈਰੀ ਤੋਂ ਨੈਸ਼ਨਲ ਪਾਰਟੀ ਦੇ ਵੱਲੋਂ ਨਵਾਂ ਉਮੀਦਵਾਰ ਐਲਾਨੇਗੀ, ਜਿਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
![national candidate resigns after](https://www.sadeaalaradio.co.nz/wp-content/uploads/2023/04/74d6a66d-a522-41ce-90fa-4ccd29c4b9b7-950x499.jpg)