ਨਿਊਜ਼ੀਲੈਂਡ ਵਾਸੀਆਂ ਨੂੰ ਅੱਜ ਨਵੀਂ ਸਰਕਾਰ ਮਿਲੇਗੀ। ਦੱਸ ਦੇਈਏ ਕਿ ਨੈਸ਼ਨਲ, ACT ਅਤੇ ਨਿਊਜ਼ੀਲੈਂਡ ਫਸਟ ਨਿਊਜ਼ੀਲੈਂਡ ਦੀ ਅਗਲੀ ਸਰਕਾਰ ਬਣਾਉਣ ਲਈ ਸਮਝੌਤੇ ‘ਤੇ ਪਹੁੰਚ ਗਏ ਹਨ। ਇਸ ਸਰਕਾਰ ‘ਚ 2 ਡਿਪਟੀ ਪ੍ਰਧਾਨ ਮੰਤਰੀ ਵੀ ਬਣਾਏ ਜਾਣਗੇ। ਰਿਪੋਰਟਾਂ ਅਨੁਸਾਰ ਪਹਿਲਾਂ 18 ਮਹੀਨਿਆਂ ਲਈ ਵਿਨਸਟਨ ਪੀਟਰਜ਼ ਤੇ ਫਿਰ ਡੈਵਿਡ ਸੀਮੌਰ ਦੇ ਵੱਲੋਂ ਉੱਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਜਾਵੇਗਾ। ਉੱਥੇ ਹੀ ਵਿਨਸਟਨ ਪੀਟਰਜ਼ ਹੀ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲਣਗੇ।
