ਕੈਨੇਡਾ ਵਿੱਚ ਪੰਜਾਬ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦੇ ਨਾਲ ਰਹਿਣ ਵਾਲੇ ਨੌਜਵਾਨ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕ ਗੁਰਅਸੀਸ ਸਿੰਘ ਲੁਧਿਆਣਾ ਦਾ ਵਸਨੀਕ ਸੀ ਅਤੇ ਚਾਰ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਕੈਨੇਡਾ ਆਏ ਗੁਰਅਸੀਸ ਸਿੰਘ ਦਾ ਓਨਟਾਰੀਓ ਦੇ ਸਰਨੀਆ ਸ਼ਹਿਰ ਦੀ ਕਵੀਨ ਸਟਰੀਟ ‘ਤੇ ਕਿਰਾਏ ਦੇ ਮਕਾਨ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦਾ ਕਤਲ ਘਰ ‘ਚ ਹੀ ਕਿਰਾਏ ‘ਤੇ ਰਹਿਣ ਵਾਲੇ ਨੌਜਵਾਨ ਨੇ ਕੀਤਾ ਸੀ। ਮ੍ਰਿਤਕ ਦੀ ਉਮਰ 22 ਸਾਲ ਸੀ। ਗੁਰਅਸੀਸ ਨੇ ਪੰਜਾਬ ਕਾਲਜ ਆਫ ਟੈਕਨੀਕਲ ਐਜੂਕੇਸ਼ਨ ਬੱਦੋਵਾਲ, ਲੁਧਿਆਣਾ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਹ ਕੈਨੇਡਾ ਦੇ ਲੈਂਬਟਨ ਕਾਲਜ ਤੋਂ ਬਿਜ਼ਨਸ ਵਿੱਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਿਹਾ ਸੀ।