ਰੰਜਿਸ਼ ਕਾਰਨ ਤਰਨਤਾਰਨ ਵਿੱਚ ਇੱਕ ਵਿਅਕਤੀ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਦੀ ਤਰਨਤਾਰਨ ਵਿੱਚ ਇੱਕ ਔਰਤ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਤਰਨਤਾਰਨ ਪੱਟੀ ਦੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਮੇਜਰ ਸਿੰਘ ਅੱਜ ਆਪਣੇ ਮੈਰਿਜ ਪੈਲੇਸ ਐਸਜੀਆਈ ਪਿੰਡ ਸਾਂਗਵਾਂ ਵਿਖੇ ਪਹੁੰਚੇ ਸਨ। ਉਹ ਪੈਲੇਸ ਵਿੱਚ ਬੈਠ ਆਪਣੇ ਮੁਲਾਜ਼ਮਾਂ ਨਾਲ ਹਿਸਾਬ-ਕਿਤਾਬ ਕਰ ਰਹੇ ਸੀ। ਉਦੋਂ ਹੀ ਇੱਕ ਔਰਤ ਪੈਲੇਸ ਪੁੱਜੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਹਿਸ ਹੋਈ ਅਤੇ ਅਮਨਦੀਪ ਕੌਰ ਨੇ ਸਾਬਕਾ ਚੇਅਰਮੈਨ ਦਾ ਪਿਸਤੌਲ ਚੁੱਕ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ।