ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ, ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 205 ਦੌੜਾਂ ਬਣਾਈਆਂ। ਜਵਾਬ ਵਿੱਚ, ਪੂਰੀ ਦਿੱਲੀ ਟੀਮ ਸਿਰਫ਼ 193 ਦੌੜਾਂ ਹੀ ਬਣਾ ਸਕੀ। ਇਹ ਆਈਪੀਐਲ 2025 ਵਿੱਚ ਦਿੱਲੀ ਦੀ ਪਹਿਲੀ ਹਾਰ ਹੈ, ਇਸ ਤੋਂ ਪਹਿਲਾਂ ਦਿੱਲੀ ਨੇ ਲਗਾਤਾਰ 4 ਜਿੱਤਾਂ ਦਰਜ ਕੀਤੀਆਂ ਸਨ। ਦੂਜੇ ਪਾਸੇ, ਜੇਕਰ ਮੁੰਬਈ ਇਹ ਮੈਚ ਹਾਰ ਜਾਂਦੀ, ਤਾਂ ਪਲੇਆਫ ਲਈ ਉਸਦਾ ਰਸਤਾ ਮੁਸ਼ਕਿਲ ਹੋ ਜਾਣਾ ਸੀ। 19ਵੇਂ ਓਵਰ ਵਿੱਚ, ਮੁੰਬਈ ਇੰਡੀਅਨਜ਼ ਦੇ ਫੀਲਡਰਾਂ ਨੇ ਅਜੀਬ ਢੰਗ ਨਾਲ ਰਨ-ਆਊਟ ਦੀ ਹੈਟ੍ਰਿਕ ਲਗਾ ਕੇ ਮੈਚ ਜਿੱਤਿਆ ਹੈ।
