ਮੁੰਬਈ ਇੰਡੀਅਨਜ਼ ਨੇ ਇੱਕ ਰੋਮਾਂਚਕ ਮੈਚ ‘ਚ ਪੰਜਾਬ ਕਿੰਗਜ਼ ਨੂੰ 9 ਦੌੜਾਂ ਨਾਲ ਹਰਾਇਆ ਹੈ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 192 ਦੌੜਾਂ ਬਣਾਈਆਂ ਸਨ। ਸੂਰਿਆਕੁਮਾਰ ਯਾਦਵ ਨੇ ਦਮਦਾਰ ਅਰਧ ਸੈਂਕੜੇ ਦੀ ਮਦਦ ਨਾਲ ਐਮਆਈ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਦੀ ਸ਼ੁਰੂਆਤ ਬਹੁਤ ਹੀ ਸ਼ਰਮਨਾਕ ਰਹੀ ਕਿਉਂਕਿ ਜਸਪ੍ਰੀਤ ਬੁਮਰਾਹ ਅਤੇ ਗੇਰਾਲਡ ਕੋਏਟਜ਼ੀ ਨੇ ਆਪਣੇ ਸਪੈੱਲ ਵਿੱਚ ਘਾਤਕ ਗੇਂਦਬਾਜ਼ੀ ਕੀਤੀ ਅਤੇ ਪੰਜਾਬ ਦਾ ਸਕੋਰ ਸਿਰਫ਼ 14 ਦੌੜਾਂ ‘ਤੇ 4 ਵਿਕਟਾਂ ਸੀ। ਸ਼ਿਖਰ ਧਵਨ ਦੀ ਗੈਰ-ਮੌਜੂਦਗੀ ‘ਚ ਟੀਮ ਦਾ ਟਾਪ ਆਰਡਰ ਬੁਰੀ ਤਰ੍ਹਾਂ ਨਾਲ ਢਹਿ ਗਿਆ ਸੀ। ਪਰਪਲ ਕੈਪ ਹੋਲਡਰ ਜਸਪ੍ਰੀਤ ਬੁਮਰਾਹ ਨੇ ਮੈਚ ਵਿੱਚ 3 ਵਿਕਟਾਂ ਲੈ ਕੇ ਪੰਜਾਬ ਦੀ ਬੱਲੇਬਾਜ਼ੀ ਦਾ ਲੱਕ ਤੋੜਦੋਯਯ= ਦਿੱਤਾ। ਪੰਜਾਬ ਲਈ ਆਸ਼ੂਤੋਸ਼ ਸ਼ਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਆਸ਼ੂਤੋਸ਼ ਨੇ 28 ਗੇਂਦਾਂ ‘ਚ 61 ਦੌੜਾਂ ਬਣਾਈਆਂ, ਜਿਸ ‘ਚ 2 ਚੌਕੇ ਅਤੇ 7 ਛੱਕੇ ਸ਼ਾਮਿਲ ਸਨ ਪਰ ਆਸ਼ੂਤੋਸ਼ ਵੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।