ਆਈਪੀਐਲ 2023 ਵਿੱਚ, 46ਵਾਂ ਲੀਗ ਮੈਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੋਹਾਲੀ ਵਿੱਚ ਖੇਡਿਆ ਗਿਆ ਹੈ, ਜਿਸ ਵਿੱਚ ਮੁੰਬਈ ਇੰਡੀਅਨਜ਼ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਮੁੰਬਈ ਦੀ ਇਸ ਜਿੱਤ ਵਿੱਚ ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਹੀਰੋ ਰਹੇ ਹਨ। ਈਸ਼ਾਨ ਨੇ 75 ਅਤੇ ਸੂਰਿਆ ਨੇ 66 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਹੈ। ਇਸ ਦੇ ਨਾਲ ਹੀ ਗੇਂਦਬਾਜ਼ੀ ‘ਚ ਪੰਜਾਬ ਕਿੰਗਜ਼ ਦੇ ਨਾਥਨ ਐਲਿਸ ਨੇ 2 ਵਿਕਟਾਂ ਲਈਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 214 ਦੌੜਾਂ ਬਣਾਈਆਂ ਸਨ।
ਮੁੰਬਈ ਵੱਲੋਂ ਓਪਨਿੰਗ ਨੂੰ ਸੰਭਾਲਣ ਆਏ ਰੋਹਿਤ ਸ਼ਰਮਾ ਪਹਿਲੇ ਹੀ ਓਵਰ ਦੀ ਤੀਜੀ ਗੇਂਦ ‘ਤੇ ਤੇਜ਼ ਗੇਂਦਬਾਜ਼ ਰਿਸ਼ੀ ਧਵਨ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਕੈਮਰਨ ਗ੍ਰੀਨ ਕ੍ਰੀਜ਼ ‘ਤੇ ਜ਼ਿਆਦਾ ਸਮਾਂ ਨਾ ਬਿਤਾ ਸਕੇ ਅਤੇ 18 ਗੇਂਦਾਂ ‘ਤੇ 23 ਦੌੜਾਂ ਬਣਾ ਕੇ ਛੇਵੇਂ ਓਵਰ ਦੀ ਆਖਰੀ ਗੇਂਦ ‘ਤੇ ਨਾਥਨ ਐਲਿਸ ਦਾ ਸ਼ਿਕਾਰ ਬਣ ਗਏ।