ਐਮਰਜੈਂਸੀ ਸੇਵਾਵਾਂ ਇੱਕ ਹਾਦਸੇ ਦਾ ਜਵਾਬ ਦੇ ਰਹੀਆਂ ਹਨ ਜਿਸ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋਏ ਹਨ। ਐਤਵਾਰ ਸਵੇਰੇ 10.30 ਵਜੇ ਦੇ ਕਰੀਬ, ਤਾਉਪੋ ਜ਼ਿਲ੍ਹੇ ਦੇ ਰੰਗਿਤਾਈਕੀ ਸਕੂਲ ਰੋਡ ਨੇੜੇ ਸਟੇਟ ਹਾਈਵੇਅ 5 ‘ਤੇ ਦੋ ਵਾਹਨ ਟਕਰਾਏ ਹਨ। ਹਾਟੋ ਹੋਨ ਸੇਂਟ ਜੌਨ ਵੱਲੋਂ ਜਾਰੀ ਬਿਆਨ ਅਨੁਸਾਰ, “ਘਟਨਾ ‘ਚ ਤੇਰਾਂ ਮਰੀਜ਼ਾਂ ਦਾ ਮੁਲਾਂਕਣ ਅਤੇ ਇਲਾਜ ਕੀਤਾ ਹੈ, ਜਿਨ੍ਹਾਂ ਦੀ ਹਾਲਤ ਦਰਮਿਆਨੀ ਤੋਂ ਗੰਭੀਰ ਤੱਕ ਹੈ।” ਚਾਰ ਐਂਬੂਲੈਂਸਾਂ, ਇੱਕ ਰੈਪਿਡ ਰਿਸਪਾਂਸ ਯੂਨਿਟ, ਅਤੇ ਚਾਰ ਹੈਲੀਕਾਪਟਰ ਘਟਨਾ ਸਥਾਨ ‘ਤੇ ਭੇਜੇ ਗਏ ਹਨ। “ਇਸ ਸਮੇਂ, ਗੰਭੀਰ ਹਾਲਤ ਵਿੱਚ ਦੋ ਮਰੀਜ਼ਾਂ ਨੂੰ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਹੈ, ਅਤੇ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਹਾਕਸ ਬੇ ਹਸਪਤਾਲ ਲਿਜਾਇਆ ਗਿਆ ਹੈ।” ਫਿਲਹਾਲ ਸੜਕ ਬੰਦ ਹੈ ਅਤੇ ਵਾਹਨ ਚਾਲਕਾਂ ਨੂੰ ਦੇਰੀ ਦੀ ਉਮੀਦ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
