ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਵੀ ਭਾਰਤੀਆਂ ਦੇ ਮਨਪਸੰਦ ਦੇਸ਼ਾਂ ਦੀ ਸੂਚੀ ‘ਚ ਉਪਰਲੇ ਦੇਸ਼ਾਂ ‘ਚ ਆਉਂਦਾ ਹੈ। ਉੱਥੇ ਹੀ ਹੁਣ ਭਾਰਤੀਆਂ ਲਈ ਆਸਟ੍ਰੇਲੀਆ ਲਈ ਮਲਟੀਪਲ ਐਂਟਰੀ ਵੀਜੇ ਸ਼ੁਰੂ ਕਰਨ ਦੀ ਹੋਈ ਸਿਫਾਰਿਸ਼ ਵੀ ਕੀਤੀ ਗਈ ਹੈ। ਜੇਕਰ ਇਹ ਸਿਫਾਰਿਸ਼ ਮਨਜ਼ੂਰ ਹੁੰਦੀ ਹੈ ਤਾਂ ਇਸਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਹੋਵੇਗਾ। ਦੱਸ ਦੇਈਏ ਆਸਟ੍ਰੇਲੀਆ ਟੂਰੀਜ਼ਮ ਦੇ ਵਧੇਰੇ ਆਧੁਕਿਰਣ ਅਤੇ ਇਸ ਨੂੰ ਹੋਰ ਵਧਾਉਣ ਦੇ ਲਈ ਆਸਟ੍ਰੇਲੀਆ ਦੇ ਕਾਮਰਸ ਕਮਿਸ਼ਨ ਦੇ ਵੱਲੋਂ ਨਵੀ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ‘ਚ ਬਾਰਡਰ ਦੇ ਆਧੁਨੀਕਰਨ ਤਹਿਤ ਪੈਸੇਂਜਰ ਕਾਰਡ ਖਤਮ ਕਰਨ ਤੇ ਆਟੋਮੈਟਿਕ ਕਿਓਸਕ ਲਗਾਏ ਜਾਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਮਲਟੀਪਲ ਐਂਟਰੀ ਵੀਜੇ ਦੀ ਸਿਫਾਰਿਸ਼ ‘ਚ ਕਿਹਾ ਗਿਆ ਹੈ ਕਿ ਇਸ ਫੈਸਲੇ ਨਾਲ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ‘ਚ ਵੱਡਾ ਵਾਧਾ ਹੋਵੇਗਾ ਜਿਸ ਨਾਲ ਆਸਟ੍ਰੇਲੀਆ ਦੇ ਟੂਰੀਜ਼ਮ ਨੂੰ ਵੱਡਾ ਹੁੰਗਾਰਾ ਮਿਲੇਗਾ।
