ਤਾਲਿਬਾਨ ਵੱਲੋ ਅਫਗਾਨਿਸਤਾਨ ਵਿੱਚ ਮੁੱਲਾ ਬਰਾਦਰ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਾਈ ਜਾਵੇਗੀ। ਇੱਕ ਨਿਊਜ਼ ਚੈੱਨਲ ਵੱਲੋ ਚਲਾਈ ਗਈ ਖਬਰ ਅਨੁਸਾਰ ਤਾਲਿਬਾਨ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਨਵੀਂ ਸਰਕਾਰ ਮੁੱਲਾ ਬਰਾਦਰ ਦੀ ਅਗਵਾਈ ਵਿੱਚ ਬਣੇਗੀ। ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਨੇ ਸਰਕਾਰ ਬਣਾਉਣ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਨੀਵਾਰ ਨੂੰ ਸਰਕਾਰ ਦਾ ਐਲਾਨ ਕਰ ਸਕਦਾ ਹੈ. ਕਿਹਾ ਜਾਂ ਰਿਹਾ ਹੈ ਕਿ ਇਹ ਸਰਕਾਰ ਮੁੱਲਾ ਬਰਾਦਰ ਦੀ ਅਗਵਾਈ ਵਿੱਚ ਬਣਾਈ ਜਾਵੇਗੀ।
ਪਰ ਇਸ ਸਰਕਾਰ ਵਿੱਚ ਕਿੰਨ੍ਹਾਂ ਆਗੂਆਂ ਨੂੰ ਜਗ੍ਹਾ ਮਿਲੇਗੀ ਇਸ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦੇ ਪੁੱਤਰ ਮੁੱਲਾ ਮੁਹੰਮਦ ਯਾਕੂਬ, ਸ਼ੇਰ ਮੁਹੰਮਦ ਅੱਬਾਸ ਸਟਾਨਕਜ਼ਈ ਵੀ ਨਵੀਂ ਸਰਕਾਰ ਵਿੱਚ ਮਹੱਤਵਪੂਰਨ ਅਹੁਦਿਆਂ ‘ਤੇ ਰਹਿਣਗੇ। ਨਵੀਂ ਤਾਲਿਬਾਨ ਸਰਕਾਰ ਦੇ ਗਠਨ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰ ਅੱਬਾਸ ਸਟੈਂਕਜ਼ਈ ਨੂੰ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ।
ਬਰਾਦਰ ਸਰਕਾਰ ‘ਚ ਕਿਹੜੇ ਨੇਤਾ ਦੀ ਕੀ ਭੂਮਿਕਾਂ ਹੋਵੇਗੀ ਫਿਲਹਾਲ ਇਸ ਸਬੰਧੀ ਅਜੇ ਮੰਥਨ ਜਾਰੀ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਕੀ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਸਾਬਕਾ ਮੁੱਖ ਕਾਰਜਕਾਰੀ ਡਾਕਟਰ ਅਬਦੁੱਲਾ ਅਬਦੁੱਲਾ ਵਰਗੇ ਆਗੂ ਸਰਕਾਰ ਵਿੱਚ ਸ਼ਾਮਿਲ ਹੋਣਗੇ ਜਾਂ ਨਹੀਂ ? ਇਨ੍ਹਾਂ ਦੋਵਾਂ ਨਾਵਾਂ ‘ਤੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ।