T20 Max Tournament ਦਾ ਪਹਿਲਾ ਸੀਜ਼ਨ ਬ੍ਰਿਸਬੇਨ, ਆਸਟ੍ਰੇਲੀਆ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਪਹਿਲਾ ਸੀਜ਼ਨ ਅਗਲੇ ਮਹੀਨੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਭਾਰਤੀ ਖਿਡਾਰੀ ਚੇਤਨ ਸਾਕਾਰੀਆ ਅਤੇ ਮੁਕੇਸ਼ ਚੌਧਰੀ ਵੀ ਟੀ-20 ਮੈਕਸ ਟੂਰਨਾਮੈਂਟ ‘ਚ ਨਜ਼ਰ ਆਉਣਗੇ। ਦਰਅਸਲ, ਮੁਕੇਸ਼ ਚੌਧਰੀ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਟੀਮ ਦਾ ਹਿੱਸਾ ਹਨ, ਜਦੋਂ ਕਿ ਚੇਤਨ ਸਾਕਾਰੀਆ ਦਿੱਲੀ ਕੈਪੀਟਲਜ਼ ਲਈ ਖੇਡਦੇ ਹਨ। ਦੋਵਾਂ ਗੇਂਦਬਾਜ਼ਾਂ ਨੇ ਆਈ.ਪੀ.ਐੱਲ. ‘ਚ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀ-20 ਮੈਕਸ ਟੂਰਨਾਮੈਂਟ ‘ਚ ਆਪਣੀ ਛਾਪ ਛੱਡ ਸਕਣਗੇ ਜਾਂ ਨਹੀਂ।
ਦੱਸ ਦੇਈਏ ਕਿ ਚੇਤਨ ਸਾਕਾਰੀਆ ਨੇ ਪਿਛਲੇ ਸਾਲ ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ-20 ਇੰਟਰਨੈਸ਼ਨਲ ਡੈਬਿਊ ਕੀਤਾ ਸੀ। ਜਦਕਿ ਮੁਕੇਸ਼ ਚੌਧਰੀ ਨੂੰ ਅਜੇ ਤੱਕ ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਹਾਲਾਂਕਿ, IPL 2022 ਸੀਜ਼ਨ (IPL 2022) ਵਿੱਚ, ਮੁਕੇਸ਼ ਚੌਧਰੀ ਨੇ ਚੇਨਈ ਸੁਪਰ ਕਿੰਗਜ਼ (CSK) ਲਈ 13 ਮੈਚਾਂ ਵਿੱਚ 16 ਵਿਕਟਾਂ ਲਈਆਂ ਹਨ। ਟੀ-20 ਮੈਕਸ ਟੂਰਨਾਮੈਂਟ ‘ਚ ਚੇਤਨ ਸਾਕਾਰੀਆ ਸਨਸ਼ਾਈਨ ਕੋਸਟ ਲਈ ਖੇਡਣਗੇ, ਜਦਕਿ ਮੁਕੇਸ਼ ਚੌਧਰੀ ਵਿਨਮ-ਮੈਨਲੇ ਟੀਮ ਦਾ ਹਿੱਸਾ ਹੋਣਗੇ। ਟੀ-20 ਮੈਕਸ ਟੂਰਨਾਮੈਂਟ 18 ਅਗਸਤ ਤੋਂ 4 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੋਵੇਂ ਭਾਰਤੀ ਖਿਡਾਰੀ ‘ਬੁਪਾ ਨੈਸ਼ਨਲ ਕ੍ਰਿਕੇਟ ਸੈਂਟਰ’ ‘ਚ ਸਿਖਲਾਈ ਲੈਣਗੇ ਅਤੇ ‘ਕੁਈਨਜ਼ਲੈਂਡ ਬੁੱਲਜ਼’ ਦੀਆਂ ਪ੍ਰੀ-ਸੀਜ਼ਨ ਦੀਆਂ ਤਿਆਰੀਆਂ ‘ਚ ਹਿੱਸਾ ਲੈਣਗੇ।