ਰੋਡੀਜ਼ ਨੂੰ 18 ਸਾਲਾਂ ਤੱਕ ਹੋਸਟ ਕਰਨ ਤੋਂ ਬਾਅਦ ਹੁਣ ਰਣਵਿਜੇ ਸਿੰਘਾ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਹੁਣ ਰਣਵਿਜੇ ਦੀ ਬਜਾਏ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਸੋਨੂੰ ਸੂਦ ਦੇ ਆਉਣ ਤੋਂ ਬਾਅਦ ਇਹ ਸ਼ੋਅ ਆਪਣੀ ਰੋਡੀਜ਼ ਨਾਲ ਦੱਖਣੀ ਅਫਰੀਕਾ ਲਈ ਉਡਾਣ ਭਰਨ ਜਾ ਰਿਹਾ ਹੈ। ਸੋਨੂੰ ਸੂਦ ਵੀ ਐਮਟੀਵੀ ਰੋਡੀਜ਼ ਦੇ ਆਉਣ ਵਾਲੇ ਸੀਜ਼ਨ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਸਮੇਂ ਸੋਨੂੰ ਸੂਦ ਮੋਗਾ ਵਿੱਚ ਹਨ। ਉਥੋਂ ਇੱਕ ਦਿਲਚਸਪ ਵੀਡੀਓ ਸ਼ੂਟ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਸੋਨੂੰ ਸੂਦ ਦੇ ਰੋਡੀਜ਼ ਦੇ ਸਫਰ ਬਾਰੇ ਪਤਾ ਚੱਲਦਾ ਹੈ।
ਰਣਵਿਜੇ ਸਿੰਘਾ ਕਈ ਸਾਲਾਂ ਤੋਂ ਰੋਡੀਜ਼ ਅਤੇ ਐਮਟੀਵੀ ਸ਼ੋਅ ਦਾ ਹਿੱਸਾ ਰਹੇ ਹਨ। ਰੋਡੀਜ਼ ਹੀ ਨਹੀਂ ਸਗੋਂ ਉਹ ‘ਸਪਲਿਟਸਵਿਲਾ’ ਵਰਗੇ ਸ਼ੋਅ ਦੀ ਸਫਲਤਾਪੂਰਵਕ ਮੇਜ਼ਬਾਨੀ ਵੀ ਕਰ ਚੁੱਕੇ ਹਨ। ਹਾਲਾਂਕਿ, ਕੁੱਝ ਮਹੀਨੇ ਪਹਿਲਾਂ, ਉਨ੍ਹਾਂ ਨੇ ਸੋਨੀ ਟੀਵੀ ‘ਤੇ ‘ਸ਼ਾਰਕ ਟੈਂਕ ਇੰਡੀਆ’ ਦੇ ਹੋਸਟ ਵਜੋਂ ਅਹੁਦਾ ਸੰਭਾਲਿਆ ਸੀ। ਸ਼ਾਰਕ ਟੈਂਕ ਨੇ ਆਪਣੇ ਪਹਿਲੇ ਸੀਜ਼ਨ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਜਲਦ ਹੀ ਇਸ ਸ਼ੋਅ ਦਾ ਸੀਜ਼ਨ 2 ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ, ਜਿਸ ਦੀ ਮੇਜ਼ਬਾਨੀ ਵੀ ਰਣਵਿਜੇ ਸਿੰਘਾ ਕਰਨਗੇ।