ਭਾਰਤੀ ਭਾਈਚਾਰੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੈਂਬਰ ਪਾਰਲੀਮੈਂਟ ਰੀਮਾ ਨਾਕਲੇ ਇਸ ਸ਼ਨੀਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਪਹੁੰਚ ਰਹੇ ਹਨ ਜਿੱਥੇ ਤੁਸੀਂ ਵੀ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹੋ ਅਤੇ ਆਪਣੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਸਮੱਸਿਆ ਬਾਰੇ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹੋ। ਇਸ ਸਬੰਧੀ ਟਾਈਮ 10 ਵਜੇ ਤੋਂ 12 ਵਜੇ ਤੱਕ ਦਾ ਰੱਖਿਆ ਗਿਆ ਹੈ। ਇੱਕ ਅਹਿਮ ਗੱਲ ਇਹ ਵੀ ਹੈ ਕਿ ਮੈਂਬਰ ਪਾਰਲੀਮੈਂਟ ਨੂੰ ਮਿਲਣ ਲਈ ਕਿਸੇ ਵੀ ਤਰਾਂ ਦੀ ਅਪੋਇੰਟਮੈਟ ਦੀ ਜਰੂਰਤ ਨਹੀਂ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ, “ਮੈਬਰ ਪਾਰਲੀਮੈਟ ਰੀਮਾ ਨਾਕਲੇ ਟਾਕਾਨਿਨੀ ਗੁਰਦੁਆਰਾ ਸਾਹਿਬ ਦੀ ਲਾਇਬਰੇਰੀ ਵਿੱਚ ਇਸ ਛਨੀਵਾਰ ਨੂੰ ਦੋ ਘੰਟੇ ਆਪਣੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ । ਤੁਸੀ ਕਿਸੇ ਵੀ ਮੁਸ਼ਕਲ ਲਈ ਉਹਨਾਂ ਨੂੰ ਇਸ ਛਨੀਵਾਰ 10-12 ਤੱਕ ਮਿਲ ਸਕੋਗੇ ਅਤੇ ਅੱਗੇ ਤੋ ਉਹ ਹਰ ਪੰਦਰਾਂ ਦਿਨ ਬਾਅਦ ਜਾਂ ਮਹੀਨਾਵਾਰੀ ਲੋਕਾਂ ਨੂੰ ਮਿਲਿਆ ਕਰਨਗੇ । ਕਿਸੇ ਅਪੋਇੰਟਮੈਟ ਦੀ ਲੋੜ ਨਹੀ ਸਿੱਧੇ ਆ ਸਕਦੇ ਹੋ।”
