[gtranslate]

‘AAP’ ਸਾਂਸਦ ਚੱਡਾ ਦੀ ਰਾਜ ਸਭਾ ‘ਚ ਰਹੀ 100 ਫੀਸਦੀ ਹਾਜ਼ਰੀ, 7 ਪੰਨਿਆਂ ਦਾ ਰਿਪੋਰਟ ਕਾਰਡ ਵੀ ਕੀਤਾ ਜਾਰੀ

ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਡਾ ਨੇ ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ‘ਚ 100 ਫੀਸਦੀ ਹਾਜ਼ਰੀ ਲਗਵਾਈ ਹੈ। ਪਿਛਲੇ ਹਫ਼ਤੇ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਹਾਜ਼ਰੀ 100 ਫੀਸਦੀ ਰਹੀ ਹੈ। ਚੱਡਾ ਨੇ ਲੋਕਾਂ ਲਈ 7 ਪੰਨਿਆਂ ਦਾ ‘ਰਿਪੋਰਟ ਕਾਰਡ’ ਵੀ ਜਾਰੀ ਕੀਤਾ ਜੋ ਉਨ੍ਹਾਂ ਦੀ ਵਿਧਾਨਕ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਇਸ ਰਿਪੋਰਟ ਵਿੱਚ ਪੰਜਾਬ ਅਤੇ ਦੇਸ਼ ਨਾਲ ਸਬੰਧਿਤ ਨਿਯਮ 267 ਤਹਿਤ ਦਰਜ ਸਵਾਲਾਂ, ਮੁੱਦਿਆਂ, ਬਹਿਸਾਂ ਅਤੇ ਨੋਟਿਸਾਂ ਦੀ ਸੂਚੀ ਦਿੱਤੀ ਗਈ ਹੈ।

ਰਾਜ ਸਭਾ ਦੇ 7 ਦਸੰਬਰ ਤੋਂ 23 ਦਸੰਬਰ ਤੱਕ ਦੇ ਸਰਦ ਰੁੱਤ ਸੈਸ਼ਨ ਦੌਰਾਨ ਰਾਘਵ ਚੱਢਾ ਨੇ ਵੱਖ-ਵੱਖ ਮੁੱਦਿਆਂ ‘ਤੇ ਕੁੱਲ 25 ਸਵਾਲ ਪੁੱਛੇ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਿਤ ਸਨ। ਇਨ੍ਹਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਦੀ ਫੀਸ ਮੁਆਫ਼, ਬੇਅਦਬੀ ਲਈ ਸਖ਼ਤ ਸਜ਼ਾ, ਆਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ, ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ, ਜਲੰਧਰ ਵਿੱਚ ਚਮੜਾ ਨਿਰਮਾਣ ਉਦਯੋਗ ਨੂੰ ਉਤਸ਼ਾਹਿਤ ਕਰਨ, ਉਡਾਨ ਸਕੀਮ, ਪੁਲਿਸ ਦੇ ਆਧੁਨਿਕੀਕਰਨ, ਪੀ.ਐਮ.ਜੀ.ਐਸ.ਵਾਈ ਅਤੇ ਸਾਈ ਕੇਂਦਰਾਂ ਨਾਲ ਸਬੰਧਿਤ ਟੂ ਗ੍ਰੋਥ ਆਦਿ ਸਵਾਲ ਸ਼ਾਮਿਲ ਸਨ।

ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਨੇ ਪਰਾਲੀ ਸਾੜਨ ਦੇ ਬਦਲਾਂ ਨੂੰ ਉਤਸ਼ਾਹਿਤ ਕਰਦਿਆਂ ਕਿਸਾਨਾਂ ਦੇ ਹਿੱਤਾਂ ਦੀ ਹਮਾਇਤ, ਮਾਰਕੀਟ ਭਾਅ ਅਤੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਅੰਤਰ, ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ, ਡੀ.ਏ.ਪੀ ਵਿੱਚ ਗਿਰਾਵਟ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਹੋਰ ਖੇਤੀ ਮੁੱਦਿਆਂ ਬਾਰੇ ਸਵਾਲ ਪੁੱਛੇ ਗਏ। ਸਰਕਾਰ ਸੰਸਦ ਮੈਂਬਰ ਚੱਢਾ ਵੀ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਧਰਨੇ ‘ਤੇ ਬੈਠ ਗਏ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।

Leave a Reply

Your email address will not be published. Required fields are marked *