ਦੇਸ਼ ਵਿੱਚ ਵੱਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਸੰਸਦ ਵਿੱਚ ਨਿੱਤ ਦਿਨ ਹੰਗਾਮਾ ਹੋ ਰਿਹਾ ਹੈ। ਸੋਮਵਾਰ ਨੂੰ ਮਾਨਸੂਨ ਸੈਸ਼ਨ ਦੌਰਾਨ ਤ੍ਰਿਣਮੂਲ ਕਾਂਗਰਸ (ਟੀਐਮਸੀ) ਵੱਲੋਂ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ ਮਹਿੰਗਾਈ ਦਾ ਵਿਰੋਧ ਕਰਨ ਦਾ ਅਨੋਖਾ ਤਰੀਕਾ ਅਪਣਾਇਆ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ ਕੱਚਾ ਬੈਂਗਣ ਖਾ ਕੇ ਲੋਕ ਸਭਾ ‘ਚ ਵਧਦੀਆਂ ਕੀਮਤਾਂ ‘ਤੇ ਵਿਰੋਧ ਕਰਨ ਦਾ ਨਵਾਂ ਤਰੀਕਾ ਦਿਖਾਇਆ। ਸੋਮਵਾਰ ਨੂੰ ਕਈ ਵਾਰ ਹੰਗਾਮੇ ਅਤੇ ਦੋ ਵਾਰ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਲੋਕ ਸਭਾ ‘ਚ ਮਹਿੰਗਾਈ ‘ਤੇ ਬਹਿਸ ਹੋਈ।
ਟੀਐਮਸੀ ਦੇ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ ਕੀਮਤਾਂ ਵਿੱਚ ਵਾਧੇ ‘ਤੇ ਬਹਿਸ ਕਰਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਕੀ ਕੇਂਦਰ ਸਰਕਾਰ ਨੂੰ ਉਮੀਦ ਹੈ ਕਿ ਲੋਕ ਰਸੋਈ ਗੈਸ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਕੱਚੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦੇਣਗੇ। ਇਸ ਉਨ੍ਹਾਂ ਬਹਿਸ ਦੌਰਾਨ ਆਪਣੀ ਗੱਲ ਕਹਿਣ ਲਈ ਕੱਚੀ ਸਬਜ਼ੀ ਖਾਧੀ। ਉਨ੍ਹਾਂ ਕਿਹਾ ਕਿ ਰਸੋਈ ਗੈਸ ਦੀਆਂ ਉੱਚੀਆਂ ਕੀਮਤਾਂ ਕਾਰਨ ਗਰੀਬਾਂ ਲਈ ਖਾਣਾ ਬਣਾਉਣਾ ਮਹਿੰਗਾ ਹੋ ਰਿਹਾ ਹੈ। ਦਸਤੀਦਾਰ ਨੇ ਕਿਹਾ ਕਿ “ਪਿਛਲੇ ਕੁੱਝ ਮਹੀਨਿਆਂ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਚਾਰ ਵਾਰ ਵਧੀ ਹੈ, ਜੋ ਕਿ 600 ਰੁਪਏ ਤੋਂ ਹੁਣ 1,100 ਰੁਪਏ ਹੋ ਗਈ ਹੈ।”
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਿਲੰਡਰ ਦੀਆਂ ਕੀਮਤਾਂ ਘੱਟ ਕਰਨੀਆਂ ਚਾਹੀਦੀਆਂ ਹਨ। ਇਸ ਦੌਰਾਨ ਉਨ੍ਹਾਂ ਭਾਜਪਾ ਦੀ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਉਹ ਮੰਤਰੀ ਕਿੱਥੇ ਏ ਜੋ ਸਲਿੰਡਰ ਚੱਕ ਕੇ ਪ੍ਰਦਰਸ਼ਨ ਕਰਦੇ ਸੀ।