[gtranslate]

Christchurch ਦੇ ਇਸ ਪੈਟਰੋਲ ਪੰਪ ‘ਤੇ ਪੈਟਰੋਲ ਦੀ ਥਾਂ ਨਿਕਲਿਆ ਡੀਜ਼ਲ, ਕਈ ਗੱਡੀਆਂ ਵਾਲੇ ਹੋਏ ਖੱਜਲ-ਖੁਆਰ

motorists filled petrol cars with diesel

ਬੀਤੇ ਦਿਨੀ ਕ੍ਰਾਈਸਟਚਰਚ ਸਰਵਿਸ ਸਟੇਸ਼ਨ ‘ਤੇ ਗੱਡੀਆਂ ‘ਚ ਪੈਟਰੋਲ ਪਵਾਉਣ ਪਹੁੰਚੇ ਲੋਕਾਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋ ਵਾਹਨ ਚਾਲਕਾਂ ਨੇ ਪੈਟਰੋਲ ਦੀ ਥਾਂ ਡੀਜ਼ਲ ਨਾਲ ਟੈਂਕੀਆਂ ਭਰ ਲਈਆਂ। ਕ੍ਰਾਈਸਟਚਰਚ ਸਰਵਿਸ ਸਟੇਸ਼ਨ ‘ਤੇ ਘੱਟੋ-ਘੱਟ 14 ਵਾਹਨ ਚਾਲਕਾਂ ਨੇ ਪੈਟਰੋਲ ਦੀ ਥਾਂ ਡੀਜ਼ਲ ਨਾਲ ਗੱਡੀਆਂ ਦੀਆਂ ਟੈਂਕੀਆਂ ਭਰ ਲਈਆਂ ਸਨ ਜਾਣਕਾਰੀ ਮੁਤਾਬਿਕ ਪੰਪ ‘ਤੇ 14 ਘੰਟਿਆਂ ਤੋਂ ਵੱਧ ਸਮੇਂ ਤੋਂ ਗਲਤ ਈਂਧਨ ਦੀ ਵਰਤੋਂ ਕੀਤੀ ਜਾ ਰਹੀ ਸੀ। ਜਿਨ੍ਹਾਂ ਗ੍ਰਾਹਕਾਂ ਨੇ ਓਕਟੇਨ 91 ਪੈਟਰੋਲ ਪਵਾਉਣਾ ਸੀ ਉਨ੍ਹਾਂ ਨੇ ਟੈਂਕਰ ਵਾਲੇ ਦੀ ਗਲਤੀ ਨਾਲ ਆਪਣੀਆਂ ਗੱਡੀਆਂ ਡੀਜ਼ਲ ਨਾਲ ਭਰ ਲਈਆਂ ਸੀ।

ਬੀਪੀ ਉਹਨਾਂ ਗਾਹਕਾਂ ਤੋਂ ਮੁਆਫੀ ਮੰਗ ਰਿਹਾ ਹੈ ਜਿਨ੍ਹਾਂ ਨੇ ਸੋਮਵਾਰ ਨੂੰ ਸ਼ਾਮ 7.30 ਵਜੇ ਅਤੇ ਮੰਗਲਵਾਰ ਨੂੰ ਸਵੇਰੇ 10 ਵਜੇ ਦਰਮਿਆਨ, ਕ੍ਰਾਈਸਟਚਰਚ ਹਵਾਈ ਅੱਡੇ ਦੇ ਨੇੜੇ, Russley Rd ਵਿੱਚ ਬੀਪੀ ਕਨੈਕਟ ਵਿੱਚ ਆਪਣੇ ਵਾਹਨਾਂ ਨੂੰ ਨਿਯਮਤ 91 ਬਾਲਣ ਨਾਲ ਭਰਿਆ ਸੀ। ਬੀ.ਪੀ. ਦੇ ਇਸ ਪੰਪ ਵਲੋਂ ਗ੍ਰਾਹਕਾਂ ਤੋਂ ਮੁਆਫੀ ਵੀ ਮੰਗੀ ਗਈ ਹੈ ਤੇ ਗ੍ਰਾਹਕਾਂ ਨੂੰ ਗੱਡੀ ਠੀਕ ਕਰਵਾਉਣ ਦਾ ਖਰਚਾ ਵੀ ਦੇਣ ਦੀ ਗੱਲ ਆਖੀ ਗਈ ਹੈ। ਉੱਥੇ ਹੀ ਕਾਰ ਮਕੈਨਿਕਾਂ ਦਾ ਕਹਿਣਾ ਹੈ ਕਿ ਪੈਟਰੋਲ ਵਾਲੀਆਂ ਗੱਡੀਆਂ ‘ਚ ਡੀਜ਼ਲ ਪਾਉਣ ਨਾਲ ਇੰਨ੍ਹਾਂ ਨੁਕਸਾਨ ਨਹੀਂ ਹੁੰਦਾ ਜਿਨ੍ਹਾਂ ਡੀਜ਼ਲ ਵਾਲ਼ੀਆਂ ਗੱਡੀਆਂ ‘ਚ ਪੈਟਰੋਲ ਪਾਉਣ ਨਾਲ ਹੁੰਦਾ ਹੈ, ਡੀਜ਼ਲ ਪਾਉਣ ‘ਤੇ ਸਿਰਫ ਟੈਂਕੀ ਖਾਲੀ ਕਰਕੇ ਦੁਬਾਰਾ ਪੈਟਰੋਲ ਨਾਲ ਭਰਨੀ ਹੁੰਦੀ ਹੈ।

Leave a Reply

Your email address will not be published. Required fields are marked *