ਨਿਊਜ਼ੀਲੈਂਡ ਪੁਲਿਸ ਨੇ ਔਰਾਕੀ/ਮਾਊਂਟ ਕੁੱਕ ਦੀ ਸੜਕ ‘ਤੇ ਬਰਫੀਲੇ, ਧੁੰਦ ਵਾਲੇ ਹਾਲਾਤਾਂ ਵਿੱਚ 134kh ਦੀ ਰਫਤਾਰ ‘ਤੇ ਜਾਂਦੇ ਇੱਕ ਕਾਰ ਚਾਲਕ ਨੂੰ ਫੜਿਆ ਹੈ ਅਤੇ ਅਫਸਰ ਸਭ ਤੋਂ ਵੱਧ ਓਦੋਂ ਹੈਰਾਨ ਹੋਏ ਜਦੋ ਉਨ੍ਹਾਂ ਦੇਖਿਆ ਕਿ ਕਾਰ ਚਾਲਕ ਆਪਣੇ ਪਰਿਵਾਰ ਨਾਲ ਸੀ। ਇਹ ਮਾਮਲਾ ਸਟੇਟ ਹਾਈਵੇ 80 ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਇਲਾਕੇ ‘ਚ ਸਿਰਫ 100 ਕਿਲੋਮੀਟਰ ਦੀ ਰਫਤਾਰ ‘ਤੇ ਗੱਡੀ ਚਲਾਈ ਜਾ ਸਕਦੀ ਹੈ। ਪੁਲਿਸ ਨੇ ਮਕੇ ‘ਤੇ ਕਾਰਵਾਈ ਕਰਦਿਆਂ ਡਰਾਈਵਰ ਦਾ ਲਾਇਸੈਂਸ ਆਰਜੀ ਰੱਦ ਕਰ ਜੁਰਮਾਨਾ ਕਰ ਦਿੱਤਾ ਸੀ।
![motorist speeding on icy](https://www.sadeaalaradio.co.nz/wp-content/uploads/2024/07/WhatsApp-Image-2024-07-11-at-7.44.47-AM-950x534.jpeg)