Otaio, ਸਾਊਥ ਕੈਂਟਰਬਰੀ ਨੇੜੇ ਉੱਤਰ ਵੱਲ ਜਾ ਰਹੀ ਮਾਲ ਗੱਡੀ ਨਾਲ ਇੱਕ ਮੋਟਰਸਾਈਕਲ ਦੇ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਨ ਗਵਾਉਣ ਵਾਲਾ ਨੌਜਵਾਨ ਪੰਜਾਬੀ ਸੀ। 26 ਸਾਲ ਦਾ ਸੁਖਦੀਪ ਸਿੰਘ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ‘ਚ ਪੈਦੇ ਪਿੰਡ ਭੱਲਮਾਜਰਾ ਨਾਲ ਸਬੰਧਿਤ ਸੀ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਨੌਜਵਾਨ ਅੱਜਕੱਲ੍ਹ ਵਾਇਮਾਟੇ `ਚ ਰਹਿੰਦਾ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਸੁਖਦੀਪ ਬੁੱਧਵਾਰ ਨੂੰ ਟਿਮਰੂ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ ‘ਤੇ ਇੱਕ ਫਾਰਮ `ਤੇ ਕੰਮ ਕਰ ਰਿਹਾ ਸੀ, ਇਸ ਦੌਰਾਨ ਜਦੋਂ ਉਹ ਕੀਤੇ ਜਾ ਰਿਹਾ ਸੀ ਤਾਂ 5.30 ਵਜੇ ਤੋਂ ਬਾਅਦ ਬਿਨਾਂ ਫਾਟਕ ਵਾਲੀ ਰੇਲਵੇ ਕਰਾਸਿੰਗ ਪਾਰ ਕਰਦੇ ਸਮੇਂ ਉਸਦੀ ਰੇਲਗੱਡੀ ਨਾਲ ਟੱਕਰ ਹੋ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।