[gtranslate]

ਪੰਚਾਇਤੀ ਚੋਣਾਂ : ਫ਼ਿਰੋਜ਼ਪੁਰ ‘ਚ ਮਾਂ ਬਣੀ ਸਰਪੰਚ, ਪੁੱਤ ਨੂੰ 24 ਵੋਟਾਂ ਨਾਲ ਹਰਾਇਆ, ਰਿਕਵਰੀ ਉਮੀਦਵਾਰ ਵੱਜੋਂ ਭਰੇ ਸੀ ਕਾਗਜ਼

mother-won-sarpanch-election

ਪੰਜਾਬ ਦੀਆਂ 9,398 ਪੰਚਾਇਤਾਂ ‘ਚ ਸਰਪੰਚ ਅਤੇ ਪੰਚ ਦੇ ਅਹੁਦਿਆਂ ਲਈ ਮੰਗਲਵਾਰ ਨੂੰ ਵੋਟਾਂ ਪਈਆਂ ਅਤੇ ਦੇਰ ਸ਼ਾਮ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ। ਫ਼ਿਰੋਜ਼ਪੁਰ ਵਿੱਚ ਚੋਣਾਂ ਦੇ ਰੋਮਾਂਚਕ ਨਤੀਜੇ ਆਏ ਹਨ। ਇੱਥੇ ਇੱਕ ਪੰਚਾਇਤ ਵਿੱਚ ਸਰਪੰਚ ਦੇ ਅਹੁਦੇ ਲਈ ਮਾਂ-ਪੁੱਤ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਰੋਮਾਂਚਕ ਮੁਕਾਬਲੇ ਵਿੱਚ ਪੁੱਤਰ ਹਾਰ ਗਿਆ ਅਤੇ ਮਾਂ ਸਰਪੰਚ ਦੇ ਅਹੁਦੇ ਲਈ ਚੋਣ ਜਿੱਤ ਗਈ। ਮਾਂ-ਪੁੱਤ ਵਿਚ ਵੋਟਾਂ ਦਾ ਅੰਤਰ ਮਾਮੂਲੀ ਰਹਿ ਗਿਆ ਸੀ। ਮਾਤਾ ਸੁਮਿੱਤਰਾ ਬਾਈ ਨੇ ਕੁਲ 24 ਵੋਟਾਂ ਨਾਲ ਸਰਪੰਚ ਦੀ ਚੋਣ ਜਿੱਤੀ ਹੈ। ਜਦੋਂਕਿ ਉਨ੍ਹਾਂ ਦੇ ਪੁੱਤਰ ਬੋਹੜ ਸਿੰਘ ਨੂੰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਫ਼ਿਰੋਜ਼ਪੁਰ ਦੇ ਪਿੰਡ ਕੋਠੇ ਕਿਲੀ ਵਿੱਚ ਸਰਪੰਚ ਦੀ ਚੋਣ ਵਿੱਚ ਮਾਂ ਨੇ ਆਪਣੇ ਪੁੱਤਰ ਨੂੰ 24 ਵੋਟਾਂ ਨਾਲ ਹਰਾਇਆ ਹੈ। ਸਰਪੰਚ ਉਮੀਦਵਾਰ ਸੁਮਿੱਤਰਾ ਬਾਈ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਪੁੱਤਰ ਨੇ ਸਰਪੰਚ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ ਸੀ। ਉਨ੍ਹਾਂ ਦਾ ਪੁੱਤਰ ਚੋਣ ਲੜ ਰਿਹਾ ਸੀ। ਸੁਮਿੱਤਰਾ ਬਾਈ ਨੇ ਆਪਣੇ ਬੇਟੇ ਲਈ ਰਿਕਵਰੀ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ। ਵੱਡੇ ਪੁੱਤਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਸੀ। ਇਸੇ ਕਾਰਨ ਸੁਮਿੱਤਰਾ ਬਾਈ ਨੂੰ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਸੀ।

Likes:
0 0
Views:
84
Article Categories:
India News

Leave a Reply

Your email address will not be published. Required fields are marked *