[gtranslate]

ਮਾਂ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮ੍ਰਿਤਕ ਦੇਹ ਛੱਡ ਹੋਈ ਸੀ ਫਰਾਰ, ਨਜਾਇਜ਼ ਸਬੰਧ ਬਣੇ ਕਾਰਨ

mother killed daughter innocent girl

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਬੱਚੀ ਦੀ ਲਾਸ਼ ਛੱਡ ਕੇ ਫਰਾਰ ਹੋਈ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਔਰਤ ਬੜੀ ਚਲਾਕੀ ਨਾਲ ਰਾਜਪੁਰਾ ਵਿੱਚ ਲੜਕੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾ ਰਹੀ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਸਵੀਰਾਂ ਅਤੇ ਵੀਡੀਓ ਜਾਰੀ ਹੋਣ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਪਛਾਣ ਦੀਪਜੋਤ ਕੌਰ ਵਜੋਂ ਹੋਈ ਹੈ। ਉਹ ਯਮੁਨਾ ਨਗਰ ਦੀ ਰਹਿਣ ਵਾਲੀ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਕੁਲਵਿੰਦਰ ਸਿੰਘ ਅਤੇ ਮਾਤਾ ਦਾ ਨਾਂ ਮਨਿੰਦਰ ਕੌਰ ਹੈ। ਮਨਿੰਦਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਉਸ ਨੇ ਆਪਣੀ ਹੀ ਬੇਟੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਬੱਚੀ ਦੀ ਲਾਸ਼ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਰੱਖ ਕੇ ਫਰਾਰ ਹੋ ਗਈ।

ਸ਼੍ਰੋਮਣੀ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਕਲਾਕ ਟਾਵਰ ਵੱਲ ਪਲਾਜ਼ਾ ਵਿੱਚ ਇੱਕ ਬੱਚੀ ਦੀ ਲਾਸ਼ ਪਈ ਸੀ। ਲਾਸ਼ ਦੀ ਸੂਚਨਾ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੀ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਇੱਕ ਸ਼ੱਕੀ ਔਰਤ ਨੂੰ ਦੇਖਿਆ। SGPC ਨੇ ਬਿਨਾਂ ਸਮਾਂ ਬਰਬਾਦ ਕੀਤੇ ਤੁਰੰਤ ਤਸਵੀਰਾਂ ਅਤੇ ਵੀਡੀਓ ਜਾਰੀ ਕਰ ਦਿੱਤੀਆਂ। ਦੁਪਹਿਰ ਬਾਅਦ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਦੀ ਪੁਲੀਸ ਨੂੰ ਰਾਜਪੁਰਾ ਪੁਲੀਸ ਨੇ ਸੂਚਿਤ ਕੀਤਾ। ਦਰਅਸਲ ਔਰਤ ਰਾਜਪੁਰਾ ਪਹੁੰਚੀ ਸੀ। ਜਿੱਥੇ ਉਸ ਨੇ ਰਾਜਪੁਰਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਕਿ ਉਹ ਹਰਿਮੰਦਰ ਸਾਹਿਬ ਗਈ ਸੀ ਪਰ ਉਸ ਦੀ ਲੜਕੀ ਉੱਥੇ ਹੀ ਗੁੰਮ ਹੋ ਗਈ | ਪਰ ਔਰਤ ਦੀਆਂ ਤਸਵੀਰਾਂ ਪਹਿਲਾਂ ਹੀ ਰਾਜਪੁਰਾ ਪੁਲਿਸ ਕੋਲ ਪਹੁੰਚ ਗਈਆਂ ਸਨ। ਰਾਜਪੁਰਾ ਪੁਲਿਸ ਨੇ ਔਰਤ ਦੀ ਪਹਿਚਾਣ ਕਰਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ।

Likes:
0 0
Views:
3419
Article Categories:
India News

Leave a Reply

Your email address will not be published. Required fields are marked *