ਨਿਊਜ਼ੀਲੈਂਡ ਵੱਸਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਉਸ ਵੇਲੇ ਅਚਾਨਕ ਨਜ਼ਰ ਲੱਗ ਗਈ ਜਦੋਂ ਇੰਡੀਆ ਤੋਂ ਧੀ ਨੂੰ ਮਿਲਣ ਆਈ ਮਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪੈ ਗਿਆ। ਦੱਸ ਦੇਈਏ ਪ੍ਰੇਮ ਲਤਾ ਜੀ ਇਸ ਵੇਲੇ ਵੈਂਟੀਲੇਟਰ ‘ਤੇ ਹਨ ਮੀਡੀਆ ਰਿਪੋਰਟਾਂ ਮੁਤਾਬਿਕ ਉਨ੍ਹਾਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ, ਉਨ੍ਹਾਂ ਦੀ ਮੈਡੀਕਲ ਇੰਸ਼ੋਰੈਨਸ ਵੀ ਸੀ, ਪਰ ਡਾਇਬੀਟੀਜ਼ ਦੀ ਬਿਮਾਰੀ ਦੇ ਕਾਰਨ ਇੰਸ਼ੌਰੈਂਸ ਨਹੀਂ ਮਿਲ ਸਕੀ। ਜਿਸ ਕਾਰਨ ਹੁਣ ਉਨ੍ਹਾਂ ਦੀ ਧੀ ਨੇ ਭਾਈਚਾਰੇ ਨੂੰ ਮੱਦਦ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਪਰਿਵਾਰ ਹਸਪਤਾਲ ਦੇ ਬਿੱਲਾਂ ਦਾ ਭੁਗਤਾਨ ਕਰ ਸਕੇ। ਪ੍ਰੇਮ ਲਤਾ ਜੀ ਆਪਣੀ ਧੀ ਦੀ ਪ੍ਰੈਗਨੇਂਸੀ ਦੌਰਾਨ ਉਨ੍ਹਾਂ ਦੀ ਮੱਦਦ ਲਈ ਨਿਊਜੀਲੈਂਡ ਆਏ ਸਨ। ਪਰ ਇੱਥੇ ਪਹੁੰਚਣ ਮਗਰੋਂ ਉਨ੍ਹਾਂ ਨਾਲ ਮੰਦਭਾਗੀ ਘਟਨਾ ਵਾਪਰ ਗਈ। ਜੇਕਰ ਤੁਸੀਂ ਵੀ ਇਸ ਪਰਿਵਾਰ ਦੀ ਕੋਈ ਮੱਦਦ ਕਰਨਾ ਚਾਹੁੰਦੇ ਹੋ ਤਾਂ ਅੱਗੇ ਦਿੱਤੇ ਗਏ ਲਿੰਕ ‘ਤੇ ਜਾਕੇ Give A little ਪੇਜ ‘ਤੇ ਡੋਨੇਸ਼ਨ ਦੇ ਸਕਦੇ ਹੋ।