ਟੀਪੁਕੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਧੀ ਦੇ ਪਹਿਲੇ ਜਨਮਦਿਨ ਦੀ ਪਾਰਟੀ ਦੌਰਾਨ ਇੱਕ ਮਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਾਂ ਦੀ ਮੌਟ ਹੀਲੀਅਮ ਦੇ ਕਾਰਨ ਹੋਈ ਹੈ। ਹੀਲੀਅਮ ਦਾ ਕੈਨੀਸਟਰ ਗੁਬਾਰੇ ਫੁਲਾਉਣ ਲਈ ਵਰਤਿਆ ਜਾਂਦਾ ਹੈ। ਪਰ ਇੱਥੇ 20 ਸਾਲ ਦੀ ਮਹਿਲਾ ਦੀ ਹੀਲੀਅਮ ਸੁੰਘਣ ਕਾਰਨ ਹੀ ਮੌਤ ਹੋ ਗਈ। ਦਰਅਸਲ ਪਾਰਟੀ ਦੌਰਾਨ, ਉਸਦੇ ਪਤੀ ਨੇ ਆਪਣੀ ਆਵਾਜ਼ ਉੱਚੀ ਕਰਨ ਲਈ ਸਾਹ ਰਾਹੀਂ ਹੀਲੀਅਮ ਖਿੱਚਿਆ ਸੀ ਨਕਲ ਕਰਦਿਆਂ ਔਰਤ ਨੇ ਵੀ ਅਜਿਹਾ ਹੀ ਕੀਤਾ, ਪਰ ਉਹ ਜ਼ਮੀਨ ‘ਤੇ ਡਿੱਗ ਪਈ। ਇਸ ਮੌਕੇ ‘ਤੇ ਮੌਜੂਦ ਪੈਰਾਮੈਡਿਕਸ ਦੁਆਰਾ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦਰਅਸਲ ਮਹਿਲਾ ਦੇ ਖੂਨ ਵਿੱਚ ਆਕਸੀਜਨ ਘੱਟ ਗਈ ਸੀ, ਕਿਉਂਕਿ ਉਸ ਨੇ ਨੇ ਜਿਆਦਾ ਹੀਲੀਅਮ ਸਾਹ ਰਾਂਹੀ ਖਿੱਚ ਲਈ ਸੀ।
