ਆਕਲੈਂਡ ‘ਚ ਇੱਕ ਭਿਆਨਕ ਸੜਕ ਹਾਦਸੇ ‘ਚ ਮਾਂ-ਧੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ਤੋਂ ਹੱਟ ਵੈਲੀ ਵਾਪਿਸ ਜਾਂਦੇ ਸਮੇਂ ਹੰਟਰ ਵਿਲੇ ਵਿਖੇ ਮਾਂ ਤੇ ਧੀ ਦੀ ਗੱਡੀ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਦੋਵਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇ ਇੱਕ ਟੂਰਨਾਮੈਂਟ ਤੋਂ ਵਾਪਿਸ ਜਾ ਰਹੀਆਂ ਸੀ। ਮ੍ਰਿਤਕ ਮਾਂ ਨਿਊਜੀਲੈਂਡ ਲਈ ਨੈੱਟਬਾਲ ਦੀ ਖਿਡਾਰਣ ਵੀ ਰਹਿ ਚੁੱਕੀ ਹੈ। ਇੰਨਾਂ ਹੀ ਨਹੀਂ ਮ੍ਰਿਤਕ ਮਾਂ ਨਿਊਜੀਲੈਂਡ ਦੀ ਇੰਡੋਰ ਨੈੱਟਬਾਲ ਟੀਮ ਨੂੰ ਵੀ ਕੋਚਿੰਗ ਦੇ ਚੁੱਕੀ ਹੈ। ਉੱਥੇ ਹੀ ਜਾਨ ਗਵਾਉਣ ਵਾਲੀ ਧੀ ਵੀ ਇੱਕ ਉਭਰਦੀ ਖਿਡਾਰਣ ਸੀ।
