ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਇਹ ਸਾਨ ਨਿਊਜੀਲੈਂਡ ਦੇ ਸਭ ਤੋਂ ਮਹਿੰਗੇ ਸਾਨਾਂ ਵਿੱਚੋਂ ਇੱਕ ਹੈ। ਜੇਕਰ ਇਸ ਸਾਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦਾ ਮੁੱਲ $98,000 ਪਿਆ ਹੈ। ਅਹਿਮ ਗੱਲ ਇਹ ਹੈ ਕਿ ਇਸ ਮੌਜੂਦਾ ਸਮੇ ‘ਚ ਦੇਸ਼ ‘ਚ ਔਸਤ ਸਾਨ ਦੀ ਕੀਮਤ $5000 ਤੋਂ $8000 ਦੇ ਵਿਚਾਲੇ ਹੁੰਦੀ ਹੈ, ਇਸ ਕੀਮਤ ਦੇ ਵਿੱਚ ਚੰਗੇ ਸਾਨ ਵਿਕਦੇ ਹਨ, ਪਰ ਤਸਵੀਰ ‘ਚ ਦਿਖਾਈ ਦੇ ਰਹੇ ਸਾਨ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪੀਜੀਜੀ ਰਾਈਟਸਨ ਦੇ ਰਾਸ਼ਟਰੀ ਜੈਨੇਟਿਕਸ ਮੈਨੇਜਰ ਕੈਲਮ ਸਟੀਵਰਟ ਨੇ ਕਿਹਾ ਕਿ ਗਊਆਂ ਦੀ ਗਿਣਤੀ ਵਿੱਚ ਕਮੀ ਅਤੇ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀਆਂ ਦੇ ਬਾਵਜੂਦ ਵਿਕਰੀ ਚੰਗੀ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੇ ਵਾੜੇ ਵਿੱਚ ਗਾਵਾਂ ਤੋਂ ਪੈਦਾ ਹੋਣ ਵਾਲੇ ਬੱਚੇ ਵਧੀਆ ਨਸਲ ਦੇ ਹੋਣ ਅਤੇ ਉਸ ਲਈ ਕਿਸਾਨ ਹਮੇਸ਼ਾ ਹੀ ਚੰਗੇ ਸਾਨ ਦੀ ਭਾਲ ਵਿੱਚ ਰਹਿੰਦੇ ਹਨ।