ਡੁਨੇਡਿਨ ‘ਚ ਵੀਰਵਾਰ ਨੂੰ ਸੜਕ ‘ਤੇ ਵਾਪਰੇ ਇੱਕ ਹਾਦਸੇ ਨੇ ਸੈਂਕੜੇ ਲੋਕਾਂ ਨੂੰ ਬਿਪਤਾ ਦੇ ਵਿੱਚ ਪਾ ਦਿੱਤਾ ਹੈ। ਦਰਅਸਲ ਡੁਨੇਡਿਨ ਦੇ ਦੱਖਣ ਵਿੱਚ ਵੀਰਵਾਰ ਦੁਪਹਿਰ ਇੱਕ ਇੱਕਲੇ ਵਾਹਨ ਦੇ ਕਰੈਸ਼ ਦੌਰਾਨ ਕਈ ਪਾਵਰਲਾਈਨਾਂ ਨੂੰ ਨੁਕਸਾਨ ਪਹੁੰਚਿਆ ਜਿਸ ਤੋਂ ਬਾਅਦ 450 ਤੋਂ ਵੱਧ ਘਰਾਂ ਦੀ ਬੱਤੀ ਯਾਨੀ ਕਿ ਬਿਜਲੀ ਗੁਲ ਹੋ ਗਈ। ਐਮਰਜੈਂਸੀ ਸੇਵਾਵਾਂ ਨੇ ਦੁਪਹਿਰ 3.15 ਵਜੇ ਦੇ ਕਰੀਬ ਗ੍ਰੀਨ ਆਈਲੈਂਡ ਵਿੱਚ ਇੱਕ ਕਰੈਸ਼ ਦਾ ਜਵਾਬ ਦਿੱਤਾ ਸੀ।
ਪੁਲਿਸ ਦੇ ਬੁਲਾਰੇ ਨੇ ਕਿਹਾ, “ਇਸ ਸਮੇਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ, ਪਰ ਪਾਵਰ ਲਾਈਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਨੂੰ ਹਟਾਉਣ ਲਈ ਕੰਮ ਕੀਤਾ ਜਾ ਰਿਹਾ ਹੈ।” Aurora Energy ਦੀ ਵੈੱਬਸਾਈਟ ਖੇਤਰ ਵਿੱਚ ਇੱਕ ਗੈਰ-ਯੋਜਨਾਬੱਧ ਆਊਟੇਜ ਦਿਖਾ ਰਹੀ ਹੈ, ਜਿਸ ਨਾਲ 462 ਗਾਹਕ ਪ੍ਰਭਾਵਿਤ ਹੋਏ ਹਨ।