ਗੁਆਂਢੀ ਮੁਲਕ ‘ਚ ਮਿਲ ਰਹੀਆਂ ਸੁੱਖ ਸਹੂਲਤਾਂ ਕਾਰਨ ਨਿਊਜ਼ੀਲੈਂਡ ਵਾਸੀ ਵੀ ਆਸਟ੍ਰੇਲੀਆ ਵੱਲ ਖਿੱਚੇ ਜਾ ਰਹੇ ਹਨ। ਹੁਣ ਇਸ ਪ੍ਰਵਾਸ ਨਾਲ ਜੁੜਿਆ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਹਿਲਾਂ ਤਾਂ ਨਰਸਾਂ ਤੇ ਨੌਕਰੀ ਪੇਸ਼ੇ ਵਾਲੇ ਲੋਕ ਆਸਟ੍ਰੇਲੀਆ ਜਿਆਦਤਰ ਆਸਟ੍ਰੇਲੀਆ ‘ਚ ਮੂਵ ਹੋ ਰਹੇ ਸੀ। ਪਰ ਹੁਣ ਪੁਲਿਸ ਸਮੇਤ ਨਿਊਜ਼ੀਲੈਂਡ ਦੀਆਂ ਕੁਝ ਮੁੱਖ ਸੇਵਾਵਾਂ ‘ਚ ਨੌਕਰੀਆਂ ਕਰ ਰਹੇ ਕਰਮਚਾਰੀ ਤੇ ਅਧਿਕਾਰੀ ਵੀ ਆਸਟ੍ਰੇਲੀਆ ਵੱਲ ਖਿੱਚੇ ਜਾ ਰਹੇ ਹਨ। ਇਕ ਰਿਪੋਰਟ ਅਨੁਸਾਰ ਵਿਸ਼ੇਸ਼ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ 322 ਨਿਊਜ਼ੀਲੈਂਡ ਪੁਲਿਸ ਅਧਿਕਾਰੀਆਂ ਨੇ ਇਕੱਲੇ ਕੁਈਨਜ਼ਲੈਂਡ ਰਾਜ ਵਿੱਚ ਕੰਮ ਕਰਨ ਲਈ ਅਰਜ਼ੀ ਦਿੱਤੀ ਸੀ। ਦੱਸ ਦੇਈਏ ਮਈ 2023 ਵਿੱਚ, ਕੁਈਨਜ਼ਲੈਂਡ ਦੀ ਪੁਲਿਸ ਸੇਵਾ (QPS) ਨੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ।
ਇਸ ਮੁਹਿੰਮ ‘ਚ ਵੱਧ ਤਨਖਾਹ, ਅਤੇ $22,000 ਰੀਲੋਕੇਸ਼ਨ ਬੋਨਸ ਦਾ ਵਾਅਦਾ ਕੀਤਾ ਗਿਆ ਸੀ। ਇਸਨੇ ਕੁਈਨਜ਼ਲੈਂਡ ਜਾਣ ਦੇ ਲਾਭਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਵਾਧੂ ਰਿਹਾਇਸ਼ੀ ਭੱਤਿਆਂ ਦੇ ਨਾਲ ਲਗਭਗ $110,000 ਪ੍ਰਤੀ ਸਾਲ ਦੀ ਸ਼ੁਰੂਆਤੀ ਤਨਖਾਹ ਸ਼ਾਮਿਲ ਹੈ। ਅਹਿਮ ਗੱਲ ਹੈ ਕਿ ਨਿਊਜ਼ੀਲੈਂਡ ਵਾਸੀ ਇਸ ਸਮੇਂ ਜਿੱਥੇ ਮਹਿੰਗਾਈ ਨਾਲ ਜੂਝ ਰਹੇ ਨੇ ਉੱਥੇ ਹੀ ਵੱਖੋ-ਵੱਖਰੇ ਵਿਭਾਗਾਂ ਦੇ ਕਰਮਚਾਰੀ ਘੱਟ ਤਨਖਾਹਾਂ ਲਈ ਵੀ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। ਪਰ ਨਿਊਜ਼ੀਲੈਂਡ ਦਾ ਗੁਆਂਢੀ ਮੁਲਕ ਇਸ ਗੱਲ ਦਾ ਕਾਫੀ ਫਾਇਦਾ ਚੁੱਕ ਰਿਹਾ ਹੈ।
ਲਗਾਤਾਰ ਨਿਊਜ਼ੀਲੈਂਡ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। Stats NZ ਨੇ ਕੁੱਝ ਦਿਨ ਪਹਿਲਾ ਅੰਕੜੇ ਸਾਂਝੇ ਕਰ ਦੱਸਿਆ ਹੈ ਕਿ 2023 ‘ਚ 27,000 ਨਿਊਜ਼ੀਲੈਂਡ ਵਾਸੀ ਗੁਆਂਢੀ ਮੁਲਕ ਆਸਟ੍ਰੇਲੀਆ ‘ਚ ਮੂਵ ਹੋਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਅੰਕੜਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਕੁੱਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਨਿਊਜ਼ੀਲੈਂਡ ‘ਚ ਕੋਸਟ ਆਫ ਲੀਵਿੰਗ, ਘਰਾਂ ਦੇ ਵੱਧ ਰਹੇ ਕਿਰਾਏ ਤੇ ਪ੍ਰਾਪਰਟੀਆਂ ਦੇ ਵੱਧ ਰਹੇ ਮੁੱਲ ਪ੍ਰਵਾਸ ਪਿੱਛੇ ਵੱਡਾ ਕਾਰਨ ਹਨ। ਕਿਉਂਕ ਆਸਟ੍ਰੇਲੀਆ ‘ਚ ਤਕਰੀਬਨ ਹਰ ਕੰਮਕਾਰ ‘ਚ ਇੱਥੇ ਨਾਲੋਂ ਜਿਆਦਾ ਤਨਖਾਹ ਦਿੱਤੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਅਧਿਆਪਕਾਂ ਤੋਂ ਲੈਕੇ ਨਿਊਜੀਲੈਂਡ ਪੁਲਿਸ ਦੇ ਮੁਲਾਜ਼ਮ ਵੀ ਇਸ ਪ੍ਰਵਾਸ ਦੀ ਦੌੜ ਵਿੱਚ ਸ਼ਾਮਿਲ ਹਨ। ਜਿਆਦਾਤਰ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਪ੍ਰਵਾਸ ਪਿੱਛੇ ਮੁਖ ਕਾਰਨ ਪੈਸਾ ਹੀ ਹੈ। ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ, ਘੱਟੋ ਘੱਟ 322 ਕੀਵੀ ਅਫਸਰਾਂ ਨੇ ਕੁਈਨਜ਼ਲੈਂਡ ਵਿੱਚ ਕੰਮ ਕਰਨ ਲਈ ਅਰਜ਼ੀ ਦਿੱਤੀ ਹੈ। ਇਹ ਵੀ ਮਹੱਤਵਪੂਰਨ ਗੱਲ ਹੈ ਕਿ Stats NZ ਨੇ ਕੁੱਝ ਦਿਨ ਪਹਿਲਾ ਅੰਕੜੇ ਸਾਂਝੇ ਕਰ ਦੱਸਿਆ ਹੈ ਕਿ 2023 ‘ਚ 27,000 ਨਿਊਜ਼ੀਲੈਂਡ ਵਾਸੀ ਗੁਆਂਢੀ ਮੁਲਕ ਆਸਟ੍ਰੇਲੀਆ ‘ਚ ਮੂਵ ਹੋਏ ਹਨ।