ਆਕਲੈਂਡ ਉਪਨਗਰ ਸੈਂਡਰਿੰਗਮ ਦੇ ਵਿੱਚ ਬੀਤੇ ਮਹੀਨੇ ਕਤਲ ਕੀਤੇ ਗਏ ਡੇਅਰੀ ਵਰਕਰ ਦੇ ਪਰਿਵਾਰ ਲਈ ਭਾਰਤੀ ਭਾਈਚਾਰੇ ਨੇ $100,000 ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ। ਦੱਸ ਦੇਈਏ ਕੁੱਝ ਦਿਨ ਪਹਿਲਾ ਜਨਕ ਪਟੇਲ ਦੀ ਇੱਕ ਲੁੱਟ ਦੌਰਾਨ ਹੋਈ ਮੌਤ ਦੇ ਇੱਕ ਮਹੀਨੇ ਬਾਅਦ ਛੋਟੇ ਕਾਰੋਬਾਰਾਂ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵੀ ਹੋਇਆ ਸੀ। ਪਰ ਹੁਣ ਪਰਿਵਾਰ ਦੀ ਸਹਾਇਤਾ ਲਈ 23 ਨਵੰਬਰ ਨੂੰ ਜਨਕ ਦੀ ਮੌਤ ਤੋਂ ਬਾਅਦ 2000 ਤੋਂ ਵੱਧ ਲੋਕਾਂ ਨੇ $100,000 ਦਾ ਦਾਨ ਕੀਤਾ ਹੈ। ਇੰਨ੍ਹਾਂ 2000 ਲੋਕਾਂ ‘ਚ ਕਈਆਂ ਨੇ ਗੁਪਤ ਦਾਨ ਵੀ ਕੀਤਾ ਹੈ।
ਕਾਰੋਬਾਰੀ ਨੇਤਾਵਾਂ ਨੇ ਕਿਹਾ ਕਿ ਫੰਡਰੇਜ਼ਰ ਦੀ ਸਫਲਤਾ ਨੇ ਭਾਈਚਾਰੇ ਦੀ ਏਕਤਾ ਦਰਸਾਈ ਹੈ। ਇੱਕ ਖਾਸ ਗੱਲ ਇਹ ਵੀ ਹੈ ਕਿ ਦਾਨ ਲਈ ਸਿਰਫ ਭਾਰਤੀ ਹੀ ਨਹੀਂ ਸਗੋਂ ਨਿਊਜੀਲੈਂਡ ਮੂਲ ਦੇ ਲੋਕਾਂ ਨੇ ਵੀ ਮੱਦਦ ਕੀਤੀ ਹੈ।