ਕਰਵਾਤ ਹੇਲ ਦੇ ਪ੍ਰਭਾਵਾਂ ਤੋਂ ਉੱਭਰ ਰਹੇ ਗਿਸਬੋਰਨ ਲਈ ਇੱਕ ਹੋਰ ਚਿਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਗਿਸਬੋਰਨ ‘ਚ ਵਧੇਰੇ ਭਾਰੀ ਮੀਂਹ ਅਤੇ ਹਵਾ ਚੱਲਣ ਦੀ ਸੰਭਾਵਨਾ ਹੈ। MetService ਨੇ ਟੋਲਾਗਾ ਖਾੜੀ ਦੇ ਉੱਤਰ ਵਿੱਚ ਗਿਸਬੋਰਨ ਲਈ ਬੁੱਧਵਾਰ ਸ਼ਾਮ 8 ਵਜੇ ਤੋਂ ਵੀਰਵਾਰ ਸਵੇਰੇ 9 ਵਜੇ ਤੱਕ ਓਰੇਜ਼-ਪੱਧਰ ਦੀ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਖਾਸ ਤੌਰ ‘ਤੇ MetService ਦਾ ਰੇਂਜਾਂ ਬਾਰੇ ਕਹਿਣਾ ਹੈ ਕਿ 40 ਅਤੇ 60 ਮਿਲੀਮੀਟਰ ਦੇ ਵਿਚਕਾਰ ਬਾਰਿਸ਼ ਦੇ ਸਿਖਰ ‘ਤੇ ਇਕੱਠੇ ਹੋਣ ਦੀ ਉਮੀਦ ਹੈ।
